29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼ੱਕੀ ਹਾਲਾਤ 'ਚ ਨਾਬਾਲਗਾ ਨੇ ਕੀਤੀ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 02-05-2026

ਢੰਡਾਰੀ ਕਲਾਂ/ਲੁਧਿਆਣਾ, 1 ਮਈ (ਜਸਵੀਰ ਸਿੰਘ ਬੰਗਾ)-ਗਿਆਸਪੁਰਾ ਚੌਂਕੀ ਅਧੀਨ ਆਉਂਦੇ ਇਲਾਕੇ ਸੁਰਜੀਤ ਨਗਰ 'ਚ ਨਾਬਾਲਗ ਲੜਕੀ ਵਲੋਂ ਸ਼ੱਕੀ ਹਾਲਾਤਾਂ 'ਚ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਬਜਿੰਦਰ ਲਾਲਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਫ਼ੈਕਟਰੀ ਚਲੇ ਗਏ, ਜਦਕਿ ਉਸ ਦੀ ਅੱਠਵੀਂ ਕਲਾਸ ਵਿਚ ਪੜ੍ਹਦੀ ਲੜਕੀ ਘਰ ਵਿਚ ਇਕੱਲੀ ਸੀ, ਜਦੋਂ ਉਹ ਫ਼ੈਕਟਰੀ ਤੋਂ ਵਾਪਸ ਆਏ ਤਾਂ ਲੜਕੀ ਨੇ ਖੁਦਕੁਸ਼ੀ ਕੀਤੀ ਹੋਈ ਸੀ | ਇਸ ਸਬੰਧੀ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਜਾਂਚ ਅਧਿਕਾਰੀ ਦੀਪ ਚੰਦ ਨੇ ਦੱਸਿਆ ਕਿ ਲੜਕੀ ਦੀ ਪਹਿਚਾਣ ਰੀਤ ਕੁਮਾਰੀ (14) ਵਜੋਂ ਹੋਈ ਹੈ | ਲੜਕੀ ਕੋਲੋਂ ਕੋਈ ਵੀ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਬੀ.ਆਈ.ਐਸ., ਸੀਸੂ ਐਮ.ਐਸ.ਐਮ.ਈ. ਹਿੱਸੇਦਾਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਮਾਊਾਟ ਐਵਰੈਸਟ ਦੇ ਬੇਸ ਕੈਂਪ ਨੂੰ ਸਰ ਕਰਨ ਵਾਲੀ ਪੋਲੀਓ ਗ੍ਰਸਤ ਡਾ. ਰੁਪਿੰਦਰ ਕੌਰ ਨੂੰ ਕੀਤਾ ਸਨਮਾਨਿਤ <br/>
Ad Position 24