ਗ੍ਰੀਨ ਬੈਲਟ ਦੇ ਇਕ ਹਿੱਸੇ ਉੱਪਰ ਪੱਕਾ ਕਬਜ਼ਾ ਕਰ ਖੁੱਲੇਕੈਫ਼ੇ (4-20) ਫੋਰ-ਟਵੱਟੀਂ 'ਤੇ ਆਖਰ ਕਿਸ ਦੀ ਸਵੱਲੀ ਨਜ਼ਰ? <br/>
ਗ੍ਰੀਨ ਬੈਲਟ ਦੇ ਇਕ ਹਿੱਸੇ ਉੱਪਰ ਪੱਕਾ ਹੀ ਕਬਜ਼ਾ ਕਰਕੇ ਫੋਰ-ਟਵੱਟੀਂ (4-20) ਕੈਫ਼ੇ ਦੇ ਮਾਲਕਾਂ ਵਲੋਂ ਰੱਖੀਆਂ ਕੁਰਸੀਆਂ ਟੇਬਲ, ਕੋਲ ਪਿਆ ਬਿਜਲੀ ਵਾਲਾ ਪੱਖਾ, ਦਰੱਖਤ ਨਾਲ ਪੱਕਾ ਫਿੱਟ ਕੀਤਾ ਹੱਥ ਧੋਣ ਵਾਲਾ ਬਾਸ਼ਬੇਸਨ ਤੇ ਦਰੱਖਤ 'ਤੇ ਲਮਕਦੀਆਂ ਬਿਜਲੀ ਦੀਆਂ ਤਾਰਾਂ | (ਸੱਜੇ) ਫੋਰ-ਟਵੱਟੀਂ (4-20) ਕੈਫ਼ੇ ਦੇ ਵਲੋਂ ਖੜੀ ਕੀਤੀ ਫੂਡ ਟਰਾਲੀ ਅਤੇ ਪਾਰਕ ਵਿਚ ਲੱਗਿਆ ਤੰਦੂਰ | ਤਸਵੀਰਾਂ-ਮਨਜੀਤ ਸਿੰਘ ਦੁੱਗਰੀ
<br/>
02-05-2026
ਕੀ ਕਹਿਣਾ ਹੈ ਬਾਗਬਾਨੀ ਵਿਭਾਗ ਦੀ ਐਕਸੀਅਨ ਦਾ
ਜਦੋਂ ਇਸ ਬਾਬਤ ਪੱਖ ਜਾਣਨ ਲਈ ਬਾਗ਼ਬਾਨੀ ਵਿਭਾਗ ਦੀ ਐਕਸੀਅਨ ਸਰਬਜੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ |
ਕੀ ਕਹਿਣਾ ਹੈ ਬਾਗਬਾਨੀ ਵਿਭਾਗ ਦੇ ਸੁਪਰਵਾਈਜ਼ਰ ਦਾ
ਜਦੋਂ ਇਸ ਬਾਬਤ ਬਾਗ਼ਬਾਨੀ ਵਿਭਾਗ ਦੇ ਸੁਪਰਵਾਈਜ਼ਰ ਲੋਕੇਸ਼ ਦਾ ਪੱਖ ਜਾਣਨਾ ਚਾਹਿਆ ਤਾਂ ਉਨਾਂ ਦੱਸਿਆ ਕਿ ਉਨਾਂ ਦੀ ਜਾਣਕਾਰੀ ਵਿਚ ਇਹ ਨਹੀਂ ਹੈ | ਉਹ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕਰਨ ਤੋਂ ਬਾਅਦ ਹੀ ਕੁੱਝ ਦੱਸ ਸਕਦੇ ਹਨ ਕਿ ਇਹ ਜਗਾ ਕਿਸ ਅਧੀਨ ਆਉਂਦੀ ਹੈ |
ਹੁਣ ਦੇਖਣਾ ਇਹ ਹੈ ਕਿ ਗਲਾਡਾ ਗਰੀਨ ਬੈਲਟਾਂ ਨੂੰ ਅਜਿਹੇ ਕਬਜ਼ਾਧਾਰੀਆਂ ਤੋਂ ਮੁਕਤ ਕਰਵਾ ਕੇ ਸਮਾਰਟ ਸ਼ਹਿਰ ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣ ਵਿਚ ਆਪਣਾ ਕਿੰਨਾ ਕੁ ਸਹਿਯੋਗ ਪਾਉਂਦਾ ਹੈ ਜਾਂ ਆਉਣ ਵਾਲੇ ਦਿਨਾਂ ਵਿਚ ਇਹ ਸਾਰੀ ਗਰੀਨ ਬੈਲਟ 'ਤੇ ਹੀ ਕਬਜ਼ਾਧਾਰੀਆਂ ਦਾ ਕਬਜ਼ਾ ਹੋਵੇਗਾ?