ਫੁੱਲਾਂਵਾਲ, 1 ਮਈ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ) ਠੱਕਰਵਾਲ ਵਿਖੇ ਲੜਕੀਆਂ ਦਾ ਇੰਟਰ-ਹਾਊਸ ਖੋ-ਖੋ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਚਾਰ ਹਾਊਸ ਚੀਤਾ ਹਾਊਸ, ਜੈਗੁਆਰ ਹਾਊਸ, ਲੈਪਰਡ ਹਾਊਸ, ਪੈਂਥਰ ਹਾਊਸ ਦੇ ਬੱਚਿਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਾਰੀਆਂ ਟੀਮਾਂ ਵਲੋਂ ਮੁਕਾਬਲਿਆਂ ਦੇ ਵਿਚ ਬੜੇ ਹੀ ਜੋਸ਼ ਅਤੇ ਉਤਸ਼ਾਹ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ | ਦਰਸ਼ਕਾਂ ਵਲੋਂ ਵੀ ਇਹਨਾਂ ਮੁਕਾਬਲਿਆਂ ਦਾ ਖੂਬ ਆਨੰਦ ਮਾਣਿਆ ਗਿਆ | ਸਕੂਲ ਦੀ ਮੈਨੇਜਿੰਗ ਕਮੇਟੀ ਵਲੋਂ ਵੀ ਇਸ ਪੂਰੇ ਟੂਰਨਾਮੈਂਟ ਵਿਚ ਹਾਜ਼ਰ ਰਹਿ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ | ਖੋ-ਖੋ ਦੇ ਫਾਈਨਲ ਮੁਕਾਬਲੇ ਦੇ ਵਿਚ ਜੈਗੁਆਰ ਹਾਊਸ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ | ਸਕੂਲ ਦੇ ਡੀ.ਪੀ. ਰਵਿੰਦਰ ਸਿੰਘ ਵਲੋਂ ਜੈਗੁਆਰ ਹਾਊਸ ਦੇ ਇੰਚਾਰਜ ਅਧਿਆਪਕ ਗੁਰਵੀਰ ਸਿੰਘ ਅਤੇ ਹਾਊਸ ਕੈਪਟਨ ਮਨਸੀਰਤ ਕੌਰ ਗਰੇਵਾਲ (7ਵੀਂ ਜਮਾਤ) ਨੂੰ ਆਪਣੀ ਟੀਮ ਦੀ ਯੋਗ ਅਗਵਾਈ ਕਰਨ ਅਤੇ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ | ਇਸ ਤੋਂ ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਇਰੈਕਟਰ ਤੇਗਕੁੰਵਰ ਸਿੰਘ ਧਾਮੀ ਅਤੇ ਸਕੂਲ ਦੇ ਪਿ੍ੰਸੀਪਲ ਪਾਇਲ ਚੋਪੜਾ ਦੁਆਰਾ ਜੇਤੂ ਟੀਮ ਨੂੰ ਵਧਾਈ ਦਿੱਤੀ ਗਈ ਤੇ ਉਨਾਂ ਨੂੰ ਮੈਡਲ, ਸਰਟੀਫਿਕੇਟ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ |