21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪ੍ਰੈਸਟੀਜ਼ ਹੋਂਡਾ ਵਿਖੇ ਨਵੀਂ ਹੋਂਡਾ ਸਿਟੀ ਕਾਰ ਲਾਂਚ ਕੀਤੀ <br/>

Ad Position 21
No active advertisement
ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਅਜੀਤ ਬਿਊਰੋ)-ਹੋਂਡਾ ਕੰਪਨੀ ਵਲੋਂ ਹੋਂਡਾ ਸਿਟੀ ਕਾਰ ਨੂੰ ਨਵੇਂ ਰੂਪ ਵਿਚ ਮੁੜ ਲਾਂਚ ਕਰਕੇ ਹੋਂਡਾ ਸਿਟੀ ਸਿਡਾਨ ਕਾਰ ਨੂੰ ਚਾਹੁਣ ਵਾਲਿਆਂ ਵਿਚ ਨਵੀਂ ਉਤਸੁਕਤਾ ਪੈਦਾ ਕਰ ਦਿੱਤੀ ਹੈ | ਢੰਡਾਰੀ ਕਲਾਂ ਸਥਿਤ ਹੋਂਡਾ ਪੈ੍ਰਸਟੀਜ਼ ਦੇ ਸ਼ੋਅਰੂਮ ਵਿਖੇ ਪੈ੍ਰਸਟੀਜ਼ ਹੋਂਡਾ ਦੇ ਵਾਈਸ ਪੈ੍ਰਜ਼ੀਡੈਂਟ ਅਰਵਿੰਦ ਭਾਖੜੀ ਅਤੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਪਹੁੰਚੇ ਡਾਇਰੈਕਟਰ ਕਾਰਡੀਓਲਾਜੀ ਫੋਰਟਿਸ ਹਸਪਤਾਲ ਡਾ. ਪਰਮਦੀਪ ਸਿੰਘ ਦੀ ਹਾਜ਼ਰੀ ਵਿਚ ਇਸ ਦੀ ਕੁੰਡ ਚੁਕਾਈ ਕੀਤੀ ਗਈ | ਇਸ ਮੌਕੇ ਅਰਵਿੰਦ ਭਾਖੜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੋਂਡਾ ਸਿਟੀ ਆਪਣੇ ਗਾਹਕਾਂ ਦੇ ਵਿਸ਼ਵਾਸ ਉਪਰ ਹਮੇਸ਼ਾ ਖਰੀ ਉਤਰੀ ਹੈ | ਹੁਣ ਹੋਂਡਾ ਸਿਟੀ ਆਪਣੇ ਨਵੇਂ ਰੂਪ 'ਚ ਪੇਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਰ ਦੀ ਬਾਹਰੀ ਦਿੱਖ ਤੋਂ ਇਲਾਵਾ ਕਾਰ ਦੇ ਅੰਦਰੂਨੀ ਹਿੱਸਿਆ 'ਚ ਵੀ ਕਾਫ਼ੀ ਬਦਲਾਅ ਕੀਤਾ ਗਿਆ ਹੈ | ਇਸ ਦੀ ਲੰਬਾਈ 'ਚ ਵੀ ਵਾਧਾ ਕੀਤਾ ਗਿਆ ਹੈ | ਕੰਪਨੀ ਵਲੋਂ ਹੋਂਡਾ ਸਿਟੀ ਕਾਰ ਨੂੰ ਚਾਰ ਵੈਰੀਐਂਟ 'ਚ ਪੇਸ਼ ਕੀਤਾ ਗਿਆ ਹੈ | ਇਸ ਦੀ ਦਿੱਖ ਅਤੇ ਫ਼ੀਚਰ ਨੂੰ ਪਹਿਲਾ ਨਾਲੋਂ ਵਧੇਰੇ ਆਕਰਸ਼ਕ ਬਣਾਇਆ ਗਿਆ ਹੈ | ਕਾਰ ਦੇ ਅਗਲੇ ਤੇ ਪਿਛਲੇ ਹਿੱਸੇ ਦੀ ਦਿੱਖ 'ਚ ਕੀਤੇ ਗਏ ਬਦਲਾਅ ਗਾਹਕਾਂ ਨੂੰ ਹੋਰ ਵੀ ਪ੍ਰਭਾਵਿਤ ਕਰਦਾ ਹੈ | ਇਸ ਮੌਕੇ ਮੀਨਾਕਸ਼ੀ ਰਾਣਾ, ਦੀਪਕ ਕੁੰਦਰਾ, ਗੌਰਵ ਭੱਟ, ਵਿਜੈ ਰਾਣਾ, ਅਦਿੱਤਿਆ ਸ਼ਰਮਾ ਅਤੇ ਰਵੀ ਬਿੰਦਰਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਹਾਦਰ ਕੇ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ <br/> ਅਗਲੀ ਖ਼ਬਰ ਰਾਜਪਾਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ ਦਾ ਸਰਨਾ ਨੇ ਕੀਤਾ ਸਵਾਗਤ <br/>
Ad Position 24