ਜੁਗਾੜੂ ਵਾਹਨ ਸੜਕਾਂ 'ਤੇ ਟ੍ਰੈਫਿਕ ਪੁਲਿਸ ਦੀ ਨੱਕ ਹੇਠ ਓਵਰਲੋਡ ਸਾਮਾਨ ਲੱਦ ਕੇ ਸ਼ਰ੍ਹੇਆਮ ਘੁੰਮ ਰਹੇ <br/>
ਅਜੀਤ ਡੈਸਕ
24-05-2026
* ਕੀ ਕਹਿਣਾ ਹੈ ਛੋਟੇ ਟਰਾਂਸਪੋਰਟਰਾਂ ਦਾ-
ਛੋਟਾ ਹਾਥੀ ਚਲਾਉਣ ਦਾ ਕਾਰੋਬਾਰ ਕਰਨ ਵਾਲੇ ਸੁਰਜੀਤ ਸਿੰਘ ਅਤੇ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਾਹਨ ਖ਼ਰੀਦਣ ਵੇਲੇ ਛੇ ਤੋਂ ਅੱਠ ਲੱਖ ਰੁਪਏ ਖ਼ਰਚਣੇ ਪੈਂਦੇ ਹਨ ਅਤੇ ਇੰਸ਼ੋਰੈਂਸ, ਰੋਡ ਟੈਕਸ, ਪ੍ਰਦੂਸ਼ਣ ਸਰਟੀਫਿਕੇਟਾਂ 'ਤੇ 50,000 ਦੇ ਕਰੀਬ ਸਾਲਾਨਾ ਖਰਚਾ ਕਰਨਾ ਪੈਂਦਾ ਹੈ | ਜਦਕਿ ਜੁਗਾੜੂ ਰੇਹੜੇ 20 ਤੋਂ 30 ਹਜ਼ਾਰ ਤੱਕ ਤਿਆਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਬਰਾਬਰ ਹੀ ਮਾਲ ਲੋੜ ਕਰ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕੰਮ ਸਹੀ ਢੰਗ ਨਾਲ ਨਾ ਚੱਲਣ ਕਰਕੇ ਆਰਥਿਕ ਪੱਖੋਂ ਵੱਡੀ ਮਾਰ ਪੈ ਰਹੀ ਹੈ | ਕਈ ਵਾਰ ਤਾਂ ਕਿਸ਼ਤਾਂ ਮੋੜਨੀਆਂ ਵੀ ਮੁਸ਼ਕਿਲ ਹੋ ਜਾਂਦੀਆਂ ਹਨ | ਇਸੇ ਤਰ੍ਹਾਂ ਆਟੋ ਚਾਲਕ ਬਿੱਲੂ ਨੇ ਦੱਸਿਆ ਕਿ ਸਰਕਾਰ ਨੂੰ ਉਨ੍ਹਾਂ ਵਲੋਂ ਆਪਣੇ ਆਟੋ ਨੂੰ ਸੜਕ 'ਤੇ ਚਲਾਉਣ ਲਈ ਰੋਡ ਟੈਕਸ, ਪ੍ਰਦੂਸ਼ਣ ਸਰਟੀਫਿਕੇਟ ਪਾਸਿੰਗ ਸਮੇਤ ਸਾਰੇ ਸਰਕਾਰੀ ਟੈਕਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਸਰਕਾਰਾਂ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀਆਂ |
* ਕੀ ਕਹਿਣਾ ਹੈ ਟ੍ਰੈਫ਼ਿਕ ਵਿਭਾਗ ਦਾ-
ਜਦੋਂ ਇਸ ਬਾਬਤ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫ਼ਿਕ ਗੁਰਪ੍ਰੀਤ ਕੌਰ ਪੁਰੇਵਾਲ ਪੀ.ਪੀ.ਐਸ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਾ ਸਮਝਿਆਂ | ਸਹਾਇਕ ਕਮਿਸ਼ਨਰ ਪੁਲਿਸ ਟਰੈਫ਼ਿਕ-2 ਗੁਰਵਿੰਦਰ ਸਿੰਘ ਪੀ.ਪੀ.ਐਸ. ਦੇ ਰੀਡਰ ਨੇ ਫ਼ੋਨ ਚੁੱਕੀਆਂ ਤੇ ਦੱਸਿਆਂ ਕਿ ਸਾਹਿਬ ਤਾਂ ਮੀਟਿੰਗ ਵਿਚ ਹਨ |