29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦੇਸ਼ ਦੇ ਉਘੇ ਅਨਾਜ ਸੰਭਾਲ ਮਾਹਿਰ ਨੇ ਪੀ.ਏ.ਯੂ. ਵਿਖੇ ਵਿਸ਼ੇਸ਼ ਭਾਸ਼ਨ ਦਿੱਤਾ <br/>

Ad Position 21
No active advertisement
ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਕਮੇਟੀ ਰੂਮ ਵਿਖੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਮੁਨੀਸ਼ਵਰ ਵਾਸੂਦੇਵ ਨਾਲ ਵਿਚਾਰ ਚਰਚਾ ਸੈਸ਼ਨ ਕਰਵਾਇਆ ¢ ਇਹ ਗੱਲਬਾਤ ਵਾਢੀ ਤੋਂ ਬਾਅਦ ਅਨਾਜ ਭੰਡਾਰਨ ਅਤੇ ਚÏਲਾਂ ਦੀ ਗੁਣਵੱਤਾ ਵਧਾਉਣ 'ਤੇ ਕੇਂਦਰਿਤ ਸੀ¢ ਮੁਨੀਸ਼ਵਰ ਵਾਸੂਦੇਵ ਨੇ ਝੋਨੇ ਅਤੇ ਚÏਲਾਂ ਦੇ ਸੁਕਾਉਣ ਬਾਰੇ ਨਵੀਨ ਤਕਨਾਲੋਜੀਆਂ ਦੀ ਜਾਣਕਾਰੀ ਦਿੱਤੀ ਜਿਸ ਵਿਚ ਅਨਾਜ ਦੀ ਗੁਣਵੱਤਾ ਬਣਾਈ ਰੱਖਣ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ ਇਸ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ¢ ਉਨ੍ਹਾਂ ਨੇ ਵਿਗਿਆਨਕ ਅਨਾਜ ਭੰਡਾਰਨ ਅਤੇ ਨੁਕਸਾਨ ਦੀ ਰੋਕਥਾਮ ਲਈ ਗੋਦਾਮਾਂ ਅਤੇ ਸਾਈਲੋ ਦੇ ਫ਼ਾਇਦਿਆਂ ਬਾਰੇ ਵੀ ਚਰਚਾ ਕੀਤੀ¢ ਇਸ ਤੋਂ ਇਲਾਵਾ, ਉਨ੍ਹਾਂ ਨੇ ਖੇਤੀਬਾੜੀ ਇੰਜੀਨੀਅਰਿੰਗ ਵਿਚ ਡਿਜੀਟਲ ਤਕਨਾਲੋਜੀਆਂ ਦੀ ਵੱਧ ਰਹੀ ਭੂਮਿਕਾ ਨੂੰ ਵੀ ਉਜਾਗਰ ਕੀਤਾ¢ ਇਹ ਸੈਸ਼ਨ ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਇੰਜੀਨੀਅਰਿੰਗ) ਡਾ. ਮਹੇਸ਼ ਕੁਮਾਰ, ਕਾਲਜ ਦੇ ਡੀਨ ਡਾ ਮਨਜੀਤ ਸਿੰਘ, ਵਿਭਾਗ ਦੇ ਮੁਖੀ ਡਾ. ਟੀ. ਸੀ. ਮਿੱਤਲ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਪੀਜੀ ਵਿਦਿਆਰਥੀ ਦੀ ਮÏਜੂਦਗੀ ਵਿਚ ਆਯੋਜਿਤ ਕੀਤਾ ਗਿਆ | ਡਾ. ਪ੍ਰੀਤਇੰਦਰ ਕÏਰ, ਨੇ ਮਾਹਿਰ ਵਿਦਵਾਨ ਨਾਲ ਸੰਖੇਪ ਜਾਣ-ਪਛਾਣ ਕਰਵਾਈ¢ ਡਾ. ਟੀ.ਸੀ. ਮਿੱਤਲ ਨੇ ਵਿਭਾਗ ਵਿਚ ਹੋ ਰਹੀਆਂ ਵੱਖ-ਵੱਖ ਖੋਜਾਂ ਅਤੇ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਗੁਰਮਤਿ ਕੈਂਪ ਦੀ ਸ਼ੁਰੂਆਤ <br/> ਅਗਲੀ ਖ਼ਬਰ ਗੁਰਮਤਿ ਸੰਗੀਤ ਕਾਰਜਸ਼ਾਲਾ ਜਵੱਦੀ ਟਕਸਾਲ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ <br/>
Ad Position 24