11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੇਅਦਬੀ ਰੋਕੂ ਕਾਨੂੰਨ ਦੇ ਦੁਰਉਪਯੋਗ ਸੰਬੰਧੀ ਹੋਈ ਵਿਚਾਰ ਚਰਚਾ <br/>

Ad Position 21
No active advertisement
ਅਜੀਤ ਡੈਸਕ 13-06-2026
ਡਾਬਾ/ਲੁਹਾਰਾ, 12 ਜੂਨ (ਕੁਲਵੰਤ ਸਿੰਘ ਸੱਪਲ)-ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਅਗਵਾਈ 'ਚ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਗ੍ਰੰਥੀ ਸੰਭਾਵਾਂ ਦੀ ਇਕ ਸਾਂਝੀ ਮੀਟਿੰਗ ਗਿਆਨੀ ਸਤਨਾਮ ਸਿੰਘ ਮੁਸਾਫਿਰ ਦੀ ਦੇਖ-ਰੇਖ ਹੇਠ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਟਰੱਸਟ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ 2026 ਵਿਚ ਕਾਨੂੰਨ ਦੇ ਦੁਰਉਪਯੋਗ ਸੰਬੰਧ ਵਿਚ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਗਿਆਨੀ ਸਤਨਾਮ ਸਿੰਘ ਮੁਸਾਫਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੱਦ ਵਿਚ ਸੋਧ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਵਿਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਨਾਲ ਨਾਲ ਗ੍ਰੰਥੀ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ | ਉਨ੍ਹਾਂ ਪੰਜਾਬ ਦੀਆਂ ਸਾਰੀਆਂ ਗ੍ਰੰਥੀ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਹੀ ਉੱਦਮ ਕਰਕੇ ਆਪਣੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਇਸ ਕਾਨੂੰਨ ਵਿਚ ਦਰਜ ਕਸਟੋਡੀਅਨ ਦੀ ਜ਼ਿੰਮੇਵਾਰੀ ਵਾਲੀ ਮੱਦ ਵਿਚ ਸੋਧ ਕਰਨ ਦਾ ਮੈਮੋਰੈਂਡਮ ਦੇਣ ਅਤੇ ਸਾਰੀਆਂ ਸਭਾਵਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਅਤੇ ਇਕ ਝੰਡੇ ਥੱਲੇ ਇਕੱਤਰ ਹੋਣ ਦੀ ਅਪੀਲ ਕੀਤੀ | ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਸ ਕਾਨੂੰਨ ਵਿਚ ਸੋਧ ਨਾ ਹੋਈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ | ਇਸ ਮੌਕੇ ਸਭਾ ਦੇ ਮੁੱਖ ਸਲਾਹਕਾਰ ਅਤੇ ਹਲਕਾ ਆਤਮ ਨਗਰ ਤੋਂ ਅਕਾਲੀ ਦਲ ਦੇ ਇੰਚਾਰਜ ਆਗੂ ਜਗਬੀਰ ਸਿੰਘ ਸੋਖੀ, ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦਾਖਾ ਵਲੋਂ ਭਾਈ ਦਵਿੰਦਰ ਸਿੰਘ ਭਨੋਹੜ, ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਵਲੋਂ ਭਾਈ ਪਰਮਿੰਦਰ ਸਿੰਘ ਗਿੱਦੜਵਿੰਡੀ, ਨਿਰਬਾਣ ਕੀਰਤਨ ਕੌਂਸਲ ਵਲੋਂ ਭਾਈ ਗੁਰਪਾਲ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵੀਰ ਗੁਰਜੀਤ ਸਿੰਘ, ਗਿਆਨੀ ਗੁਰਮੇਲ ਸਿੰਘ ਬਰਨਾਲਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ ਦਾ ਸੰਚਾਲਨ ਭਾਈ ਜਸਪ੍ਰੀਤ ਸਿੰਘ ਨੇ ਕੀਤਾ | ਇਨ੍ਹਾਂ ਤੋਂ ਇਲਾਵਾ ਗਿਆਨੀ ਗੁਰਮੇਲ ਸਿੰਘ ਬਰਨਾਲਾ ਇੰਟਰਨੈਸ਼ਨਲ ਕੋਆਰਡੀਨੇਟਰ, ਭਾਈ ਜਸਪ੍ਰੀਤ ਸਿੰਘ, ਗਿਆਨੀ ਚਰਨਜੀਤ ਸਿੰਘ ਚੰਦਨ, ਗਿਆਨੀ ਬਲਜੀਤ ਸਿੰਘ ਐਚ ਐਲ ਕਲੋਨੀ, ਗਿਆਨੀ ਗੁਰਬਾਜ ਸਿੰਘ, ਗਿਆਨੀ ਜਗਦੀਪ ਸਿੰਘ ਸਰਕਲ ਲੁਹਾਰਾ, ਗਿਆਨੀ ਰਣਜੀਤ ਸਿੰਘ ਸਰਕਲ ਜਮਾਲਪੁਰ, ਗਿਆਨੀ ਸੁਰਿੰਦਰ ਸਿੰਘ ਸਰਕਲ ਗਿੱਲ, ਗਿਆਨੀ ਪ੍ਰਗਟ ਸਿੰਘ ਸਰਕਲ ਸ਼ਿਮਲਾਪੁਰੀ, ਗਿਆਨੀ ਕੁਲਦੀਪ ਸਿੰਘ ਸਰਕਲ ਸਮਰਾਲਾ ਚੌਂਕ, ਗਿਆਨੀ ਬਲਜੀਤ ਸਿੰਘ ਸਰਕਲ ਮਿਲਰਗੰਜ, ਲੈਕਚਰਾਰ ਕਿ੍ਸਨ ਸਿੰਘ, ਭਾਈ ਅਵਤਾਰ ਸਿੰਘ ਲੁਹਾਰਾ, ਗੁਰਮੀਤ ਸਿੰਘ ਦਸ਼ਮੇਸ਼ ਨਗਰ, ਹਰਿੰਦਰ ਸਿੰਘ ਖਾਲਸਾ, ਸਤਵੰਤ ਸਿੰਘ ਖਾਲਸਾ, ਪ੍ਰੋਫੈਸਰ ਦਿਆ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਪਰਮਿੰਦਰ ਸਿੰਘ ਪਿ੍ੰਸ ਆਦਿ ਸ਼ਾਮਿਲ ਸਨ | ਅਖੀਰ ਵਿਚ ਸਭਾ ਦੇ ਸਕੱਤਰ ਚਰਨਜੀਤ ਸਿੰਘ ਚੰਦਨ ਨੇ ਮੀਟਿੰਗ ਵਿਚ ਹਾਜ਼ਰ ਸਮੂਹ ਗ੍ਰੰਥੀ ਸੰਭਾਵਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਵਚੇਤਨਾ ਨੇ ਵਿਸ਼ਵ ਬਾਲ ਮਜ਼ਦੂਰ ਦਿਵਸ ਮÏਕੇ ਲੋਕਾਂ ਨੂੰ ਬਾਲ ਮਜ਼ਦੂਰੀ ਖ਼ਿਲਾਫ਼ ਕੀਤਾ ਜਾਗਰੂਕ <br/> ਅਗਲੀ ਖ਼ਬਰ ਪੈਟਰੋਲ ਪੰਪ ਐਸੋ: ਦੇ ਵਫ਼ਦ ਵਲੋਂ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ <br/>
Ad Position 24