02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਸਾਈਟ ਨੂੰ ਸਮੇਂ ਦਾ ਹਾਣੀ ਬਣਾਵੇ-ਆਜ਼ਾਦ

Ad Position 21
No active advertisement
ਅਜੀਤ ਡੈਸਕ 27-06-2026

ਲਾਡੋਵਾਲ, 26 ਜੂਨ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਇਕ ਬੈਠਕ ਦੌਰਾਨ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ, 9ਵੀਂ ਅਤੇ 10ਵੀਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਗੈਰ ਸਹਾਇਤਾ ਪ੍ਰਾਪਤ ਸਕੂਲ ਦੇ ਸਟਾਫ਼ ਨੂੰ ਬੁਲਾ ਕੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਜੋ ਡਾਟਾ 8ਵੀਂ, 9ਵੀਂ ਅਤੇ 10ਵੀਂ ਦਾ ਅਧਿਆਪਕਾਂ ਵਲੋਂ ਭਰਿਆ ਜਾਂਦਾ ਹੈ, ਉਹ ਦੂਸਰੇ ਦਿਨ ਉਨ੍ਹਾਂ ਦੀ ਆਈ.ਡੀ. ’ਤੇ ਦਿਖਾਈ ਤੱਕ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਕਈ ਵਾਰ ਇਕ- ਇਕ ਬੱਚੇ ਦਾ ਡਾਟਾ ਭਰਨ ਲਈ ਕਰੀਬ ਅੱਧਾ-ਅੱਧਾ ਘੰਟਾ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਇਕ ਗੈਰ ਸਹਾਇਤਾ ਪ੍ਰਾਪਤ ਸਕੂਲ ਦੇ ਕੰਪਿਊਟਰ ਟੀਚਰ ਨੇ ਦੱਸਿਆ ਕਿ ਉਹ ਲਗਾਤਾਰ ਇਕ ਹਫ਼ਤੇ ਤੋਂ ਬੱਚਿਆਂ ਦਾ ਡਾਟਾ ਐਂਟਰ ਕਰ ਰਿਹਾ ਹੈ, ਪਰ 4-5 ਬੱਚਿਆਂ ਦਾ ਡਾਟਾ ਹੀ ਦਿਖਾਈ ਦੇ ਰਿਹਾ ਸੀ। ਕੌਮੀ ਪ੍ਰਧਾਨ ਆਜ਼ਾਦ ਨੇ ਦੱਸਿਆ ਕਿ 25 ਜੂਨ ਨੂੰ ਜਦੋਂ ਉਸ ਅਧਿਆਪਕ ਨੇ ਆਪਣਾ ਕੰਪਿਊਟਰ ਖੋਲ੍ਹਿਆ ਤਾਂ ਉਹ ਵੀ ਡਾਟਾ ਸੇਵ ਰਹਿਣ ਦੀ ਬਜਾਏ ਡਿਲੀਟ ਹੋ ਚੁੱਕਾ ਸੀ। ਆਜ਼ਾਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕਰਦਿਆਂ ਕਿਹਾ ਕਿ ਬੋਰਡ ਦੀ ਸਾਈਟ ਦਾ ਸਰਵਰ ਤੇਜ਼ ਕੀਤਾ ਜਾਵੇ ਤਾਂ ਜੋ ਆਖ਼ਰੀ ਤਰੀਕ ਤੋਂ ਪਹਿਲਾਂ ਪਹਿਲਾਂ ਸਾਰੇ ਸਕੂਲਾਂ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਸਮੇਂ ਸਿਰ ਹੋ ਸਕੇ, ਕਿਉਂਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 10 ਜੁਲਾਈ ਹੈ।
Ad Position 22
No active advertisement
ਪਿਛਲੀ ਖ਼ਬਰ ਸਤਨਾਮ ਸਿੰਘ ਧੀਮਾਨ ਬਣੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਗਲੀ ਖ਼ਬਰ ਨੂਰ ਮੁਹੰਮਦ ਮੌਲਵੀ ਮੇਲੇ ’ਤੇ ਕਾਂਗਰਸ ਦੇ ਹਲਕਾ ਇੰਚਾਰਜ ਬਾਜਵਾ ਨੇ ਭਰੀ ਹਾਜ਼ਰੀ
Ad Position 24
No active advertisement