ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਐਨ.ਸੀ.ਸੀ. ਗਰੁੱਪ ਕਮਾਂਡਰ ਵਲੋਂ (ਸੀ.ਏ.ਟੀ.ਸੀ.-62)-ਕਮ-ਡਰੋਨ ਸਿਖਲਾਈ ਕੈਂਪ ਦਾ ਦੌਰਾ

Ad Position 21
No active advertisement
ਅਜੀਤ ਡੈਸਕ 29-06-2026
ਲੁਧਿਆਣਾ, 28 ਜੂਨ (ਭੁਪਿੰਦਰ ਸਿੰਘ ਬੈਂਸ)-ਐਨ.ਸੀ.ਸੀ. ਗਰੁੱਪ ਲੁਧਿਆਣਾ ਦੇ ਗਰੁੱਪ ਕਮਾਂਡਰ, ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ, ਐਸ.ਐਮ., ਵੀ.ਐਸ.ਐਮ. ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਚੱਲ ਰਹੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ (ਸੀ.ਏ.ਟੀ.ਸੀ.-62)-ਕਮ-ਡਰੋਨ ਸਿਖਲਾਈ ਕੈਂਪ ਦਾ ਦੌਰਾ ਕੀਤਾ। ਇਹ ਕੈਂਪ 20 ਜੂਨ ਤੋਂ 29 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਫ਼ਸਟ ਅਫ਼ਸਰ ਪਰਮਬੀਰ ਸਿੰਘ, ਏ.ਐਨ.ਓ. ਨੇ ਦੱਸਿਆ ਕਿ ਇਹ ਕੈਂਪ ਕਮਾਂਡੈਂਟ ਗਰੁੱਪ ਕੈਪਟਨ ਬੀ.ਐਸ. ਗਿੱਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਡਿਪਟੀ ਕੈਂਪ ਕਮਾਡੈਂਟ ਵਿੰਗ ਕਮਾਂਡਰ ਰਕਸ਼ਿਤ ਮਦਾਨ ਕੈਂਪ ਦੇ ਸਮੁੱਚੇ ਸੰਚਾਲਨ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਕਰ ਰਹੇ ਹਨ। ਡਰੋਨ ਸਿਖਲਾਈ ਅਤੇ ਏਅਰੋਮੋਡਲਿੰਗ ਗਤੀਵਿਧੀਆਂ ਦਾ ਤਾਲਮੇਲ ਕੈਪਟਨ ਐਮ.ਐਸ. ਚਾਹਲ, ਸੀ.ਜੀ.ਆਈ. ਦੁਆਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਗਰੁੱਪ ਕਮਾਂਡਰ ਨੂੰ ਰਸਮੀ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ਾਸਕੀ ਅਧਿਕਾਰੀ ਵਿੰਗ ਕਮਾਂਡਰ ਰਕਸ਼ਿਤ ਮਦਾਨ ਨੇ ਕੈਂਪ ਦੇ ਸੰਗਠਨ, ਸਿਖਲਾਈ ਸਮਾਂ-ਸਾਰਣੀ, ਸੁਰੱਖਿਆ ਉਪਾਵਾਂ ਅਤੇ ਕੈਂਪ ਦੌਰਾਨ ਕਰਵਾਏ ਜਾ ਰਹੇ ਵਿਸ਼ੇਸ਼ ਡਰੋਨ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬ੍ਰਿਗੇਡੀਅਰ ਚੀਮਾ ਨੇ ਪ੍ਰਸ਼ਾਸਕੀ ਪ੍ਰਬੰਧਾਂ, ਹੋਸਟਲ ਰਿਹਾਇਸ਼, ਕੈਡਿਟਾਂ ਦੀ ਡਾਇਨਿੰਗ ਮੈਸ, ਫਾਇਰਿੰਗ ਰੇਂਜ, ਡਰੋਨ ਸਿਖਲਾਈ ਅਤੇ ਏਅਰੋਮੋਡਲਿੰਗ ਸਹੂਲਤਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਿਖਲਾਈ ਦੀ ਗੁਣਵੱਤਾ, ਅਨੁਸ਼ਾਸਨ, ਭਲਾਈ ਮਿਆਰਾਂ ਅਤੇ ਸਮੁੱਚੇ ਕੈਂਪ ਪ੍ਰਬੰਧਨ ਦਾ ਮੁਲਾਂਕਣ ਕਰਨ ਲਈ ਸਿਖਲਾਈ ਸਟਾਫ਼, ਐਸੋਸੀਏਟ ਐਨ. ਸੀ. ਸੀ. ਅਫ਼ਸਰਾਂ (ਏ. ਐਨ. ਓ.) ਅਤੇ ਕੈਡਿਟਾਂ ਨਾਲ ਨੇੜਿਉਂ ਗੱਲਬਾਤ ਕੀਤੀ। ਉਨ੍ਹਾਂ ਨੇ ਲਾਈਵ ਫਾਇਰਿੰਗ ਸਿਖਲਾਈ ਵੀ ਦੇਖੀ ਅਤੇ ਡਰੋਨ ਸੰਚਾਲਨ ਨਾਲ ਸਬੰਧਿਤ ਵਿਹਾਰਕ ਪ੍ਰਦਰਸ਼ਨਾਂ ਨੂੰ ਵੀ ਦੇਖਿਆ।
Ad Position 22
No active advertisement
ਪਿਛਲੀ ਖ਼ਬਰ ਦਹਿਸ਼ਤ ਫੈਲਾਉਣ ਵਾਲੇ ਦੋ ਗ੍ਰਿਫ਼ਤਾਰ ਅਗਲੀ ਖ਼ਬਰ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਤਹਿਤ ਪਾਈਪਲਾਈਨ ਵਿਛਾਉਣ ਤੋਂ ਬਾਅਦ ਨਗਰ ਨਿਗਮ ਵਲੋਂ 10 ਕਿੱਲੋਮੀਟਰ ਮੁੱਖ ਸੜਕਾਂ ਦੀ ਬਹ...
Ad Position 24
No active advertisement