06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ਼ਹੀਦ ਭਗਤ ਸਿੰਘ ਨਗਰ ’ਚ ਧਸੀ ਸੜਕ, ਵੱਡੇ ਹਾਦਸੇ ਦਾ ਖ਼ਤਰਾ ਵਧਿਆ

Ad Position 21
No active advertisement
ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਭੁਪਿੰਦਰ ਸਿੰਘ ਬੈਂਸ)-ਬੁੱਧਵਾਰ ਦੇਰ ਰਾਤ ਹੋਈ ਬਰਸਾਤ ਤੋਂ ਬਾਅਦ ਪੱਖੋਵਾਲ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ (474 ਏਕੜ ਸਕੀਮ) ਵਿਚ ਸਿਟੀ ਸੈਂਟਰ ਦੇ ਜੀ ਬਲਾਕ ਗੇਟ ਨੰਬਰ 2 ਤੋਂ ਐਚ ਬਲਾਕ ਵੱਲ ਜਾਂਦੀ ਸੜਕ ਅਤੇ ਟਿਊਬਵੈੱਲ ਨੇੜੇ ਸੜਕ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਧਸ ਗਈ, ਜਿਸ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਹਾਲ ਹੀ ਵਿਚ ਬਰਸਾਤੀ ਪਾਣੀ ਅਤੇ ਸੀਵਰੇਜ ਨਿਕਾਸੀ ਲਈ ਸੜਕ ਪੁੱਟ ਕੇ ਪਾਈਪ ਪਾਏ ਗਏ ਸਨ, ਪਰ ਕੰਮ ਦੌਰਾਨ ਤਕਨੀਕੀ ਮਿਆਰਾਂ ਦੀ ਪਾਲਨਾ ਨਾ ਹੋਣ ਕਾਰਨ ਪਹਿਲੀ ਹੀ ਬਰਸਾਤ ਵਿਚ ਸੜਕ ਨੇ ਜਵਾਬ ਦੇ ਦਿੱਤਾ। ਸਥਾਨਕ ਵਸਨੀਕਾਂ ਵਲੋਂ ਪਹਿਲਾਂ ਵੀ ਇਸ ਕੰਮ ਸਬੰਧੀ ਚਿੰਤਾ ਜਤਾਈ ਗਈ ਸੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ। ਇਸ ਸਬੰਧੀ ਇਲਾਕਾ ਨਿਵਾਸੀਆਂ ਵਲੋਂ ਮਨੁੱਖੀ ਅਧਿਕਾਰ ਕਮਿਸ਼ਨਰ, ਏ.ਡੀ.ਸੀ. ਦਫ਼ਤਰ, ਇੰਪਰੂਵਮੈਂਟ ਟਰੱਸਟ ਅਤੇ ਨਗਰ ਨਿਗਮ ਨੂੰ ਸ਼ਿਕਾਇਤਾਂ ਅਤੇ ਮੰਗ ਪੱਤਰ ਵੀ ਸੌਂਪੇ ਗਏ ਸਨ, ਪਰ ਕਿਸੇ ਵੀ ਵਿਭਾਗ ਵਲੋਂ ਸਮੇਂ ਸਿਰ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਿਟੀ ਸੈਂਟਰ ਖੇਤਰ ਵਿਚ ਰਿਟੇਨਿੰਗ ਦੀਵਾਰ ਅਧੂਰੀ ਪਈ ਹੈ। ਕਈ ਸੁਰੱਖਿਆ ਚਾਦਰਾਂ ਚੋਰੀ ਹੋ ਚੁੱਕੀਆਂ ਹਨ ਜਾਂ ਟੁੱਟੀਆਂ ਹੋਈਆਂ ਹਨ, ਜਦਕਿ ਸਟਰੀਟ ਲਾਈਟਾਂ ਦੀ ਹਾਲਤ ਵੀ ਖ਼ਰਾਬ ਹੈ, ਉਥੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ, ਪਰ ਪ੍ਰਸ਼ਾਸਨ ਵਲੋਂ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਜਾ ਰਿਹਾ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰ ਦੀ ਤੁਰੰਤ ਘੇਰਾਬੰਦੀ ਕਰਕੇ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਖਾਤਿਆਂ ਵਿਚ ਪੈਸੇ ਆਉਣ ’ਤੇ ਔਰਤਾਂ ਨੇ ਕੌਂਸਲਰ ਬੱਬਲ ਨਾਲ ਮਿਲ ਕੇ ਕੀਤਾ ਖ਼ੁਸ਼ੀ ਦਾ ਇਜ਼ਹਾਰ ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਸ਼ੁਰੂ
Ad Position 24
No active advertisement