ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪ੍ਰਤੀ ਲੋਕਾਂ ਵਿਚ ਵਧ ਰਹੇ ਰੁਝਾਨ ਨੇ ਵਿਰੋਧੀਆਂ ਦੀ ਨੀਂਦ ਉਡਾਈ-ਸ਼ਿਵਾਲਿਕ

Ad Position 21
No active advertisement
ਅਜੀਤ ਡੈਸਕ 11-07-2026

ਇਆਲੀ/ਥਰੀਕੇ, 10 ਜੁਲਾਈ (ਮਨਜੀਤ ਸਿੰਘ ਦੁੱਗਰੀ)-ਰਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ), ਭਾਰਤੀ ਜਨਤਾ ਪਾਰਟੀ ਤੋਂ ਨਿਰਾਸ਼ ਹੋਏ ਪੰਜਾਬ ਦੇ ਵੋਟਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਨਵਾਂ ਵਿਕਲਪ ਲੱਭ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲੀ ਇਕਲੌਤੀ ਖੇਤਰੀ ਪਾਰਟੀ ‘‘ਅਕਾਲੀ ਦਲ ਵਾਰਸ ਪੰਜਾਬ ਦੇ’’ ਪ੍ਰਤੀ ਲੋਕਾਂ ਵਿਚ ਵਧ ਰਹੇ ਰੁਝਾਨ ਨੇ ਵਿਰੋਧੀਆਂ ਦੀ ਨੀਂਦ ਉਡਾਈ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ‘‘ਅਕਾਲੀ ਦਲ ਵਾਰਸ ਪੰਜਾਬ ਦੇ’’ ਸੀਨੀ. ਆਗੂ ਅਤੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਥਰੀਕੇ ਵਿਖੇ ਇਕ ਭਰਵੀਂ ਮੀਟਿੰਗ ਦੌਰਾਨ ਹਾਜ਼ਰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਧਾਰਮਿਕ ਅਤੇ ਪੰਥਕ ਮੁੱਦਿਆਂ ਨੂੰ ਮਹੱਤਵ ਦੇਣ ਵਾਲੇ ਵਰਗ ਵਿਚ ਇਸ ਪਾਰਟੀ ਦਾ ਪ੍ਰਭਾਵ ਵਧਿਆ ਹੈ। ਨੌਜਵਾਨਾਂ ਦਾ ਇਕ ਹਿੱਸਾ, ਖ਼ਾਸ ਕਰਕੇ 2024 ਦੀ ਲੋਕ ਸਭਾ ਚੋਣ ਵਿਚ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ, ਇਸ ਨੂੰ ਸਥਾਪਿਤ ਸਿਆਸਤ ਦੇ ਵਿਕਲਪ ਵਜੋਂ ਦੇਖ ਰਿਹਾ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪਾਰਟੀ ਆਪਣਾ ਸੰਗਠਨ ਵਧਾ ਰਹੀ ਹੈ ਅਤੇ ਹੋਰ ਪੰਥਕ ਸੋਚ ਦੇ ਧਾਰਨੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ, ਜਿਸ ’ਤੇ ਹਾਜ਼ਰੀਨਾਂ ਵਲੋਂ ਸ਼ਿਵਾਲਿਕ ਨੂੰ ‘‘ਅਕਾਲੀ ਦਲ ਵਾਰਸ ਪੰਜਾਬ ਦੇ’’ ਪਾਰਟੀ ਨੂੰ ਵੱਡਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮੀਟਿੰਗ ਦੌਰਾਨ ਧਨਵੰਤ ਸਿੰਘ ਥਰੀਕੇ, ਮਨਦੀਪ ਸਿੰਘ ਹਸਨਪੁਰ, ਰੇਸ਼ਮ ਸਿੰਘ ਰਿੰਟਾ, ਭੁਪਿੰਦਰ ਸਿੰਘ ਰੂਬੀ, ਰਾਮ ਸਿੰਘ ਗਰੇਵਾਲ, ਗੁਰਜੋਤ ਸਿੰਘ, ਜਸਕਰਨ ਸਿੰਘ ਗਰੇਵਾਲ, ਹਰਵਿੰਦਰ ਸਿੰਘ ਚੱਕੀ ਵਾਲੇ, ਪਰਮਿੰਦਰ ਸਿੰਘ ਪਿੰਕੀ, ਡਾ. ਬਲਜੀਤ ਸਿੰਘ ਸੋਹੀ, ਪਿਆਰਾ ਸਿੰਘ, ਮਲਕੀਤ ਸਿੰਘ, ਬਿੰਦਰ ਸਿੰਘ, ਅਨੂਪ ਸਿੰਘ ਗਰੇਵਾਲ, ਜਸਕਰਨ ਸਿੰਘ ਸਿੰਮਕ, ਹਰਵਿੰਦਰ ਸਿੰਘ ਨਿੱਕੂ, ਲਾਲ ਸਿੰਘ, ਤਾਰਾ ਸਿੰਘ, ਕੁਲਦੀਪ ਸਿੰਘ, ਜਸਵੀਰ ਸਿੰਘ ਗਰੇਵਾਲ, ਪਿੰਦਾ, ਰਾਜਾ, ਹਰਜੋਤ ਸਿੰਘ, ਗੁਰਦੀਪ ਸਿੰਘ ਗੀਪਾ, ਹਰਦੀਪ ਸਿੰਘ ਹੈਪੀ, ਅਵਤਾਰ ਸਿੰਘ ਸੋਨੂ, ਜਤਿੰਦਰ ਸਿੰਘ, ਮੋਹਨਜੀਤ ਸਿੰਘ ਬਿੱਟੂ, ਗੁਰਵੀਰ ਸਿੰਘ ਗਰੇਵਾਲ, ਅਮਰਿੰਦਰ ਸਿੰਘ ਗਰੇਵਾਲ, ਹਰਬੰਸ ਸਿੰਘ, ਨਿਰਮਲ ਸਿੰਘ, ਪੰਚ ਹਰੀ ਸਿੰਘ, ਅਮਰਜੀਤ ਸਿੰਘ, ਗੁਰਮੇਲ ਸਿੰਘ, ਸਾਧੂ ਸਿੰਘ, ਕਰਨੈਲ ਸਿੰਘ, ਰਮਨਾ ਸਿੰਘ, ਅਜੈਬ ਸਿੰਘ ਜੈਬੀ, ਭੀਮਾ, ਸੁਖਵਿੰਦਰ ਸਿੰਘ, ਬੀਬੀ ਦਲਜੀਤ ਕੌਰ, ਗੁਰਮੀਤ ਕੌਰ, ਕੁਲਵੰਤ ਕੌਰ, ਅਮਰਜੀਤ ਕੌਰ, ਸੁਖਦੇਵ ਕੌਰ, ਪਰਮਜੀਤ ਕੌਰ, ਨਛੱਤਰ ਕੌਰ, ਸੁਖਵਿੰਦਰ ਕੌਰ, ਅਸ਼ਮੀਨ ਕੌਰ, ਹਰਵਿੰਦਰ ਕੌਰ, ਸ਼ਸ਼ੀ, ਸੋਨੀ, ਸਰਬਜੀਤ ਕੌਰ, ਹਰਜਿੰਦਰ ਕੌਰ ਤੋਂ ਇਲਾਵਾ ਪਿੰਡ ਵਾਸੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ।

Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਆਈਸ ਅਤੇ ਹੋਰ ਸਾਮਾਨ ਸਮੇਤ ਇਕ ਕਾਬੂ ਅਗਲੀ ਖ਼ਬਰ ਵਰਲਡ ਬੈਂਕ ਦੇ ਵਫ਼ਦ ਨੇ ਲੁਧਿਆਣਾ ਸਤਹੀ ਜਲ ਸਪਲਾਈ ਪ੍ਰੋਜੈਕਟ ਦਾ ਲਿਆ ਜਾਇਜ਼ਾ
Ad Position 24
No active advertisement