02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਕਰਕੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ-ਹਰਜਾਪ ਸਿੰਘ ਗਿੱਲ

ਲੁਧਿਆਣਾ , 1 ਅਗਸਤ ( ਜਤਿੰਦਰ ਭੰਬੀ )- ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਤਾ ਪ੍ਰਾਪਤ ਕਰਨ ਵਾਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦਿਨ ਦਿਹਾੜੇ ਹੋਣ ਵਾਲੀਆਂ ਲੁੱਟਾਂ ਖੋਹਾਂ ਕਰਕੇ ਆਮ ਲੋਕਾਂ ਵਿਚ ਜਿੱਥੇ ਡਰ ਅਤੇ ਸਹਿਮ ਦਾ ਮਾਹੌਲ ਹੈ , ਉਥੇ ਹੀ ਲੋਕ ਘਰਾਂ ਵਿਚ ਨਿਕਲਣ ਲੱਗੇ ਵੀ ਡਰ ਰਹੇ ਹਨ , ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਅੱਜ ਵੀ ਝੂਠੇ ਦਾਅਵੇ ਕਰਨ ਵਿਚ ਲੱਗੇ ਹੋਏ ਹਨ । ਜਦਕਿ ਸੂਬੇ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 02-08-2026
ਲੁਧਿਆਣਾ , 1 ਅਗਸਤ ( ਜਤਿੰਦਰ ਭੰਬੀ )- ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਤਾ ਪ੍ਰਾਪਤ ਕਰਨ ਵਾਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦਿਨ ਦਿਹਾੜੇ ਹੋਣ ਵਾਲੀਆਂ ਲੁੱਟਾਂ ਖੋਹਾਂ ਕਰਕੇ ਆਮ ਲੋਕਾਂ ਵਿਚ ਜਿੱਥੇ ਡਰ ਅਤੇ ਸਹਿਮ ਦਾ ਮਾਹੌਲ ਹੈ , ਉਥੇ ਹੀ ਲੋਕ ਘਰਾਂ ਵਿਚ ਨਿਕਲਣ ਲੱਗੇ ਵੀ ਡਰ ਰਹੇ ਹਨ , ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਅੱਜ ਵੀ ਝੂਠੇ ਦਾਅਵੇ ਕਰਨ ਵਿਚ ਲੱਗੇ ਹੋਏ ਹਨ । ਜਦਕਿ ਸੂਬੇ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ । ਲੁੱਟ - ਖੋਹ ਅਤੇ ਫਾਇਰਿੰਗ ਦੀਆਂ ਘਟਨਾਵਾਂ ਇਕ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ । ਉਨ੍ਹਾਂ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਲਾਚਾਰ ਵਿਖਾਈ ਦੇ ਰਹੀ ਹੈ ਅਤੇ ਗੈਂਗਸਟਰ ਅਤੇ ਚੋਰ - ਲੁਟੇਰੇ ਪੁਲਿਸ ਨੂੰ ਸਿੱਧਾ ਚੈਲੰਜ ਕਰਦੇ ਹੋਏ ਗੋਲੀਵਾਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ । ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੋਈ ਵੀ ਇਲਾਕਾ ਨਹੀਂ ਹੈ , ਜਿੱਥੇ ਅਸਮਾਜਿਕ ਅਨਸਰਾਂ , ਗੈਂਗਸਟਰਾਂ ਅਤੇ ਚੋਰ ਲੁਟੇਰਿਆਂ ਦਾ ਬੋਲਬਾਲਾ ਨਾ ਹੋਵੇ ।
Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਨੇ 3 ਸਾਲ ਦੀ ਬੱਚੀ ਦੀ ਸਫਲ ਲੈਪਰੋਸਕੋਪਿਕ ਸਰਜਰੀ ਕਰਕੇ ਰਚਿਆ ਨਵਾਂ ਇਤਿਹਾਸ ਜਨਮ ਤੋਂ ਖਾਣ ਵਾਲੀ ਨ... ਅਗਲੀ ਖ਼ਬਰ ਸਫ਼ਾਈ ਪ੍ਰਬੰਧਾਂ ਨੂੰ ਦੇਖਦੇ ਹੋਏ ਸਫ਼ਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਜਲਦ ਮੰਨੇ-ਈਸ਼ਵਰਜੋਤ ਸਿੰਘ ਚੀਮਾ
Ad Position 24
No active advertisement