ਐਸ.ਪੀ.ਐਸ. ਹਸਪਤਾਲ ਨੇ 3 ਸਾਲ ਦੀ ਬੱਚੀ ਦੀ ਸਫਲ ਲੈਪਰੋਸਕੋਪਿਕ ਸਰਜਰੀ ਕਰਕੇ ਰਚਿਆ ਨਵਾਂ ਇਤਿਹਾਸ
ਜਨਮ ਤੋਂ ਖਾਣ ਵਾਲੀ ਨਲੀ ਦੀ ਗੰਭੀਰ ਸਮੱਸਿਆ ਨਾਲ ਪੀੜਤ ਬੱਚੀ ਨੂੰ ਮਿਲੀ ਨਵੀਂ ਉਮੀਦ
ਲੁਧਿਆਣਾ , 1 ਅਗਸਤ ( ਡਾ . ਤਰਲੋਚਨ ਸਿੰਘ ) ਐਸ .
ਲੁਧਿਆਣਾ , 1 ਅਗਸਤ ( ਡਾ . ਤਰਲੋਚਨ ਸਿੰਘ ) ਐਸ . ਪੀ . ਐਸ . ਹਸਪਤਾਲ ਦੇ ਪੈਡੀਐਟਰਿਕ ਸਰਜਰੀ ਵਿਭਾਗ ਨੇ ਇਕ ਵੱਡੀ ਉਪਲਬਧੀ ਹਾਸਲ ਕਰਦੇ ਹੋਏ 3 ਸਾਲ ਦੀ ਬੱਚੀ ਦੀ ਲੈਪਰੋਸਕੋਪਿਕ ਗੈਸਟ੍ਰਿਕ ਪੁੱਲ - ਅੱਪ ਸਰਜਰੀ ਸਫਲਤਾਪੂਰਵਕ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ । ਬੱਚੀ ਜਨਮ ਤੋਂ ਹੀ ਖਾਣ ਵਾਲੀ ਨਲੀ ਦੀ ਇਕ ਗੰਭੀਰ ਜਨਮਜਾਤ ਸਮੱਸਿਆ ਨਾਲ ਪੀੜਤ ਸੀ । ਇਹ ਜਟਿਲ ਸਰਜਰੀ ਹਸਪਤਾਲ ਦੇ ਐਸੋਸੀਏਟ ਡਾਇਰੈਕਟਰ ਪੈਡੀਐਟਰਿਕ ਸਰਜਰੀ ਡਾ . ਕੁਸ਼ ਲੂਥਰਾ ਦੀ ਅਗਵਾਈ ਹੇਠ ਮਾਹਿਰ ਟੀਮ ਵਲੋਂ ਸਫਲਤਾਪੂਰਵਕ ਕੀਤੀ ਗਈ । ਇਸ ਸਰਜਰੀ ਸਬੰਧੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ . ਕੁਸ਼ ਲੂਥਰਾ ਨੇ ਦੱਸਿਆ ਕਿ ਬੱਚੀ ਦੇ ਜਨਮ ਤੋਂ ਬਾਅਦ ਹੀ ਇਸ ਸਮੱਸਿਆ ਕਾਰਨ ਉਸਦੀ ਇਕ ਪਹਿਲੀ ਸਰਜਰੀ ਕੀਤੀ ਗਈ ਸੀ , ਤਾਂ ਜੋ ਉਸ ਨੂੰ ਪੋਸ਼ਣ ਮਿਲ ਸਕੇ ਅਤੇ ਸਥਿਤੀ ਨੂੰ ਸੰਭਾਲਿਆ ਜਾ ਸਕੇ । ਤਿੰਨ ਸਾਲ ਦੀ ਉਮਰ ਵਿਚ ਬੱਚੀ ਨੂੰ ਇਸ ਹਸਪਤਾਲ ਵਿਚ ਲਿਆਂਦਾ ਗਿਆ , ਜਿੱਥੇ ਡਾਕਟਰਾਂ ਨੇ ਆਧੁਨਿਕ ਤਕਨੀਕ ਨਾਲ ਲੈਪਰੋਸਕੋਪਿਕ ਗੈਸਟ੍ਰਿਕ ਪੁੱਲ - ਅੱਪ ਸਰਜਰੀ ਦੇ ਨਾਲ ਖਾਣ ਵਾਲੀ ਨਲੀ ਅਤੇ ਪੇਟ ਨੂੰ ਜੋੜਨ ਦੀ ਪ੍ਰਕਿਰਿਆ ਕੀਤੀ । ਸਰਜਰੀ ਤੋਂ ਬਾਅਦ ਬੱਚੀ ਦੀ ਸਿਹਤ ਵਿਚ ਚੰਗਾ ਸੁਧਾਰ ਹੋਇਆ । 10 ਵੇਂ ਦਿਨ ਕੀਤੀ ਗਈ ਜਾਂਚ ਉਪਰੰਤ ਬੱਚੀ ਨੂੰ ਹੌਲੀ - ਹੌਲੀ ਮੂੰਹ ਰਾਹੀਂ ਖਾਣਾ ਸ਼ੁਰੂ ਕਰਵਾਇਆ ਗਿਆ । ਡਾ . ਕੁਸ਼ ਲੂਥਰਾ ਨੇ ਕਿਹਾ ਕਿ ਇਹ ਇਸ ਖੇਤਰ ਵਿਚ ਬੱਚਿਆਂ ਵਿਚ ਕੀਤੀ ਗਈ ਪਹਿਲੀ ਸਫਲ ਲੈਪਰੋਸਕੋਪਿਕ ਗੈਸਟ੍ਰਿਕ ਪੁੱਲ - ਅੱਪ ਸਰਜਰੀ ਹੈ । ਇਹ ਹਸਪਤਾਲ ਵਿਚ ਉਪਲਬਧ ਆਧੁਨਿਕ ਤਕਨੀਕ , ਤਜਰਬੇਕਾਰ ਡਾਕਟਰਾਂ ਅਤੇ ਟੀਮ ਵਰਕ ਦਾ ਨਤੀਜਾ ਹੈ । ਇਸ ਮੌਕੇ ਹਸਪਤਾਲ ਦੇ ਸੀ . ਓ . ਓ . ਯੋਗੇਂਦਰ ਨਾਥ ਅਵਧਿਆ ਨੇ ਕਿਹਾ ਕਿ ਇਹ ਸਫਲ ਸਰਜਰੀ ਸਾਡੇ ਡਾਕਟਰਾਂ ਦੀ ਮਾਹਿਰਤਾ , ਆਧੁਨਿਕ ਬੁਨਿਆਦੀ ਢਾਂਚੇ ਅਤੇ ਪੂਰੀ ਹੈਲਥ ਕੇਅਰ ਟੀਮ ਦੀ ਮਿਹਨਤ ਨੂੰ ਦਰਸਾਉਂਦੀ ਹੈ ।