11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਤਨਿਸ਼ ਤਿ੍ਵੇਸ਼ ਦਾਦਾ ਨੇ ਸਿੱਖ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 01-01-2026
ਖਰੜ, 31 ਦਸੰਬਰ (ਗੁਰਮੁੱਖ ਸਿੰਘ ਮਾਨ)-ਦਿੱਲੀ ਵਿਖੇ ਪਿਛਲੇ ਦਿਨੀਂ ਸਿੱਖ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈਆਂ ਗਈਆਂ ਰਾਸ਼ਟਰੀ ਸਿੱਖ ਖੇਡਾਂ-2025 ਵਿਚ ਤਨਿਸ਼ ਤਿ੍ਵੇਸ਼ ਦਾਦਾ ਨੇ ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਤਨਿਸ਼ ਤਿ੍ਵੇਸ਼ ਦਾਦਾ ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਦਾ ਵਿਦਿਆਰਥੀ ਹੈ, ਜਿਸ ਨੇ ਹਰਿਦੁਆਰਾ ਵਿਖੇ ਹੋਈ ਚੌਥੀ ਏਕਲਵਿਆ ਕੱਪ ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਵੀ ਤਗ਼ਮੇ ਜਿੱਤੇ ਸਨ | ਉਹ ਬਲੈਕ ਬੈਲਟ ਹੋਲਡਰ ਹੈ ਅਤੇ ਉਸ ਨੇ ਸਾਲ 2025 ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਈਆਂ ਚੈਂਪੀਅਨਸ਼ਿਪਾਂ ਦੌਰਾਨ ਹੁਣ ਤੱਕ 12 ਸੋਨੇ ਦੇ ਤਗ਼ਮੇ, 1 ਚਾਂਦੀ ਦਾ ਤਗ਼ਮਾ ਤੇ 2 ਕਾਂਸੇ ਦੇ ਤਗ਼ਮੇ ਜਿੱਤੇ ਹਨ | ਤਨਿਸ਼ ਤਿ੍ਵੇਸ਼ ਦਾਦਾ ਨੇ ਆਪਣੀ ਖੇਡ ਦੀ ਸ਼ੁਰੂਆਤ ਸਾਲ 2023 ਵਿਚ ਇਕ ਸ਼ੌਕ ਵਜੋਂ ਕੀਤੀ ਸੀ ਅਤੇ ਹੌਲੀ-ਹੌਲੀ ਉਸ ਨੇ ਇਸ ਨੂੰ ਜਨੂੰਨ ਬਣਾ ਲਿਆ | ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਨੌਜਵਾਨ 'ਤੇ ਬਹੁਤ ਵੱਡੀਆਂ ਉਮੀਦਾਂ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਤਨਿਸ਼ ਤਿ੍ਵੇਸ਼ ਦਾਦਾ ਇਕ ਦਿਨ ਅੰਤਰਰਾਸ਼ਟਰੀ ਖੇਡਾਂ 'ਚ ਮੱਲਾਂ ਮਰੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਨਵੇਂ ਸਾਲ 'ਚ ਜ਼ਿਲ੍ਹਾ ਵਾਸੀਆਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਸਿਵਲ ਸਰਜਨ ਅਗਲੀ ਖ਼ਬਰ -ਮਾਮਲਾ ਫੇਜ਼-5 ਵਿਖੇ ਔਰਤ ਦੀ ਹੱਤਿਆ ਦਾ- ਘਰ 'ਚੋਂ ਸੋਨਾ ਤੇ 8 ਲੱਖ ਰੁਪਏ ਦੀ ਨਕਦੀ ਗਾਇਬ
Ad Position 24