14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਸਾਲ 2026 ਮੌਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ <br/>

Ad Position 21
No active advertisement
ਮਾਤਾ ਮਨਸਾ ਦੇਵੀ ਮੰਦਰ ਦੇ ਮੁੱਖ ਦੁਆਰ 'ਤੇ ਫੁੱਲਾਂ ਨਾਲ ਬਣਾਈ ਗਈ ਮਾਤਾ ਮਨਸਾ ਦੇਵੀ ਦੀ ਤਸਵੀਰ | ਤਸਵੀਰ : ਕਪਿਲ <br/> 01-01-2026
ਪੰਚਕੂਲਾ, 31 ਦਸੰਬਰ (ਕਪਿਲ)- ਨਵੇਂ ਸਾਲ 2026 ਦੇ ਆਗਮਨ ਨੂੰ ਲੈ ਕੇ ਪੰਚਕੂਲਾ ਸਥਿਤ ਸ਼ਕਤੀਪੀਠ ਮਾਤਾ ਮਨਸਾ ਦੇਵੀ ਨੂੰ ਲੈ ਕੇ ਚ ਨਵੇਂ ਸਾਲ 2026 ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ | ਇਸ ਨੂੰ ਧਿਆਨ 'ਚ ਰੱਖਦੇ ਹੋਏ ਪੰਚਕੂਲਾ ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਵਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ | ਇਸ ਵਾਰ ਮਾਤਾ ਮਨਸਾ ਦੇਵੀ ਦੇ ਮੁੱਖ ਦਰਵਾਜ਼ੇ ਕੋਲ ਫੁੱਲਾਂ ਨਾਲ ਸ੍ਰੀ ਮਾਤਾ ਮਨਸਾ ਦੇਵੀ ਦੀ ਇਕ ਤਸਵੀਰ ਵੀ ਤਿਆਰ ਕੀਤੀ ਗਈ ਹੈ, ਜੋ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਰਹੇਗੀ | ਇਹ ਜਾਣਕਾਰੀ ਦਿੰਦਿਆਂ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਭਗਵਤੀ ਪ੍ਰਸਾਦ ਨੇ ਦੱਸਿਆ ਕਿ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਮੰਦਰ ਪਰਿਸਰ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ | ਉਨ੍ਹਾਂ ਕਿਹਾ ਕਿ 31 ਦਸੰਬਰ ਅਤੇ 1 ਜਨਵਰੀ ਲਈ ਮੰਦਰ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ 'ਚ ਇਕ-ਇਕ ਘੰਟੇ ਦਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਮੰਦਰ ਸਵੇਰੇ 5 ਵਜੇ ਖੁਲ੍ਹਦਾ ਸੀ, ਪਰ ਹੁਣ ਦੋ ਦਿਨਾਂ ਲਈ ਸਵੇਰੇ 4 ਵਜੇ ਖੁਲੇਗਾ ਅਤੇ ਰਾਤ ਸਮੇਂ 9 ਵਜੇ ਬੰਦ ਹੋਣ ਦੇ ਬਜਾਏ ਹੁਣ ਰਾਤ 10 ਵਜੇ ਬੰਦ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਮੌਕੇ ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਸੁਰੱਖਿਆ ਕਰਮਚਾਰੀ ਤੇ ਪੰਚਕੂਲਾ ਪੁਲਿਸ ਦੇ ਸੁਰੱਖਿਆ ਕਰਮਚਾਰੀ ਤੈਨਾਤ ਰਹਿਣਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੰਡੀ ਮੰਦਰ ਤੇ ਕਾਲਕਾ ਕਾਲੀ ਮਾਤਾ ਮੰਦਰ 'ਚ ਵੀ ਖਾਸ ਪ੍ਰਬੰਧ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕ੍ਰਾਈਮ ਬ੍ਰਾਂਚ ਵਲੋਂ 21.66 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ -ਯੁੱਧ ਨਸ਼ਿਆਂ ਵਿਰੁੱਧ- 305ਵੇਂ ਦਿਨ, ਪੰਜਾਬ ਪੁਲਿਸ ਵਲੋਂ 1.2 ਕਿਲੋ ਹੈਰੋਇਨ ਸਮੇਤ 117 ਨਸ਼ਾ ਤਸਕਰ ਕਾਬੂ
Ad Position 24