14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਜ਼ਮੀਨ ਸੰਬੰਧੀ ਜਾਣਕਾਰੀ ਹੁਣ ਇਕ ਕਲਿੱਕ 'ਤੇ, ਲੈਂਡ ਸਟਾਕ ਪੋਰਟਲ ਲਾਂਚ <br/>

Ad Position 21
No active advertisement
ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਲੈਂਡ ਸਟਾਕ ਪ੍ਰੋਜੈਕਟ ਪੋਰਟਲ ਦੀ ਸ਼ੁਰੂਆਤ ਕਰਦੇ ਹੋਏ, ਨਾਲ ਮੌਜੂਦ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀ | ਤਸਵੀਰ : ਗੁਰਿੰਦਰ ਸਿੰਘ <br/> 01-01-2026
ਚੰਡੀਗੜ੍ਹ, 31 ਦਸੰਬਰ (ਸੰਦੀਪ ਕੁਮਾਰ ਮਾਹਨਾ) – ਜਾਇਦਾਦ ਦੀ ਖੋਜ, ਮਲਕੀਅਤ ਦੀ ਪੁਸ਼ਟੀ ਅਤੇ ਜ਼ਮੀਨ ਨਾਲ ਜੁੜੀ ਜਾਣਕਾਰੀ ਲਈ ਹੁਣ ਨਾਗਰਿਕਾਂ ਨੂੰ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ | ਲੈਂਡ ਸਟਾਕ ਪ੍ਰੋਜੈਕਟ ਪੋਰਟਲ ਦੀ ਸ਼ੁਰੂਆਤ ਨਾਲ ਜ਼ਮੀਨ ਅਤੇ ਜਾਇਦਾਦ ਨਾਲ ਸੰਬੰਧਿਤ ਸਾਰੀ ਅਹਿਮ ਜਾਣਕਾਰੀ ਇਕੋ ਡਿਜ਼ੀਟਲ ਮੰਚ 'ਤੇ ਉਪਲਬਧ ਹੋ ਗਈ ਹੈ | ਚੰਡੀਗੜ੍ਹ ਤੋਂ ਪੋਰਟਲ ਦੀ ਰਸਮੀ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਕੀਤਾ | ਇਸ ਮੌਕੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਸਿੰਘ ਭੱਟੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ. ਇੰਦਰਜੀਤ, ਐਨ.ਆਈ.ਸੀ. ਚੰਡੀਗੜ੍ਹ ਦੇ ਸਟੇਟ ਇਨਫ਼ਾਰਮੈਟਿਕਸ ਅਫ਼ਸਰ ਵਿਵੇਕ ਵਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਵਲੋਂ ਲੈਂਡ ਸਟਾਕ ਪੋਰਟਲ ਦੀ ਵਿਸਥਾਰਪੂਰਕ ਪ੍ਰਜ਼ੈਂਟੇਸ਼ਨ ਦਿੱਤੀ ਗਈ, ਜਿਸ 'ਚ ਪੋਰਟਲ ਦੀ ਬਣਤਰ, ਦਾਇਰਾ ਅਤੇ ਰੀਅਲ-ਟਾਈਮ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ | ਇਹ ਪੋਰਟਲ ਜੀਆਈਐਸ ਅਧਾਰਿਤ ਡਿਜ਼ੀਟਲ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਜੋ ਜ਼ਮੀਨ ਅਤੇ ਜਾਇਦਾਦ ਨਾਲ ਜੁੜੀ ਜਾਣਕਾਰੀ ਨੂੰ ਪਾਰਸਲ ਤੇ ਪ੍ਰਾਪਰਟੀ ਪੱਧਰ 'ਤੇ ਇਕੱਠਾ ਕਰਦਾ ਹੈ | ਪੋਰਟਲ ਰਾਹੀਂ ਜਾਇਦਾਦ ਦੇ ਵੇਰਵੇ, ਮਲਕੀਅਤ ਦੀ ਸਥਿਤੀ, ਰਜਿਸਟਰੀ ਦਸਤਾਵੇਜ਼, ਕਰਜ਼ੇ ਜਾਂ ਹੋਰ ਭਾਰ (ਇਨਕੰਬਰੈਂਸ) ਤੇ ਅਦਾਲਤੀ ਮਾਮਲਿਆਂ ਦੀ ਸਥਿਤੀ ਬਾਰੇ ਜਾਣਕਾਰੀ ਉਪਲਬਧ ਹੋਵੇਗੀ | ਖਾਸ ਗੱਲ ਇਹ ਹੈ ਕਿ ਇਸ ਵਿਚ ਚੰਡੀਗੜ੍ਹ ਦੇ ਸ਼ਹਿਰੀ ਸੈਕਟਰਾਂ ਦੇ ਨਾਲ-ਨਾਲ ਪਿੰਡਾਂ ਵਜੋਂ ਦਰਜ ਇਲਾਕਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿੱਥੇ ਹਦਬਸਤ, ਖੇਵਟ, ਮੁਸਤਿਲ ਅਤੇ ਖਸਰਾ ਨੰਬਰਾਂ ਤੱਕ ਦੀ ਜਾਣਕਾਰੀ ਇਕੋ ਪਲੇਟਫਾਰਮ 'ਤੇ ਦਿੱਤੀ ਗਈ ਹੈ | ਲੈਂਡ ਸਟਾਕ ਪੋਰਟਲ ਦਾ ਮੁੱਖ ਮਕਸਦ ਨਾਗਰਿਕ-ਕੇਂਦਿ੍ਤ ਜ਼ਮੀਨੀ ਜਾਣਕਾਰੀ ਪ੍ਰਣਾਲੀ ਤਿਆਰ ਕਰਨਾ ਹੈ, ਜਿਸ ਨਾਲ ਜਾਇਦਾਦ ਦੀ ਖੋਜ ਆਸਾਨ ਹੋਵੇਗੀ ਅਤੇ ਵੱਖ-ਵੱਖ ਵਿਭਾਗਾਂ ਦੀ ਜਾਣਕਾਰੀ ਇਕੱਠੀ ਹੋਣ ਨਾਲ ਪਾਰਦਰਸ਼ਤਾ ਵਧੇਗੀ | ਇਸ ਨਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਘਟਣਗੇ ਅਤੇ ਸੇਵਾਵਾਂ ਦੀ ਡਿਲਿਵਰੀ ਹੋਰ ਤੇਜ਼ ਤੇ ਪ੍ਰਭਾਵਸ਼ਾਲੀ ਬਣੇਗੀ | ਚੰਡੀਗੜ੍ਹ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸਾਰਾਹਨਾ ਕਰਦਿਆਂ ਕੇਂਦਰੀ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਮਸਾਨੀ ਨੇ ਕਿਹਾ ਕਿ ਸਿਰਫ਼ 6 ਮਹੀਨਿਆਂ 'ਚ ਤਿਆਰ ਕੀਤਾ ਗਿਆ ਇਹ ਪੋਰਟਲ ਸਕੇਲਬਲ, ਇੰਟਰਓਪਰੇਬਲ ਅਤੇ ਭਵਿੱਖ ਲਈ ਤਿਆਰ ਹੈ | ਉਨ੍ਹਾਂ ਦੱਸਿਆ ਕਿ ਇਸ ਨੂੰ ਰਾਸ਼ਟਰੀ ਡਿਜ਼ੀਟਲ ਪਲੇਟਫਾਰਮਾਂ ਅਤੇ ਭਵਿੱਖ 'ਚ ਯੂਟਿਲਿਟੀ ਡਾਟਾ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੇ ਤਮਿਲਨਾਡੂ ਦੇ ਲੈਂਡ ਸਟੈਕ ਪੋਰਟਲ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਮਾਡਲ ਸਾਬਤ ਹੋਣਗੇ | ਲੈਂਡ ਸਟਾਕ ਪੋਰਟਲ ਦੀ ਸ਼ੁਰੂਆਤ ਨਾਲ ਚੰਡੀਗੜ੍ਹ ਨੇ ਡਿਜ਼ੀਟਲ ਲੈਂਡ ਗਵਰਨੈਂਸ ਵਿਚ ਅਗਵਾਈ ਕਰਦਿਆਂ ਪਾਰਦਰਸ਼ੀ, ਸੁਚੱਜੇ ਤੇ ਨਾਗਰਿਕ-ਮਿੱਤਰ ਜ਼ਮੀਨੀ ਪ੍ਰਸ਼ਾਸਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ |

Ad Position 22
No active advertisement
ਪਿਛਲੀ ਖ਼ਬਰ ਐਮ.ਸੀ. ਰੋਡ ਵਰਕਰਜ਼ ਯੂਨੀਅਨ ਵਲੋਂ ਮੰਗਾਂ ਸੰਬੰਧੀ ਗੇਟ ਮੀਟਿੰਗਾਂ <br/> ਅਗਲੀ ਖ਼ਬਰ 11 ਕਿੱਲੋ ਭੁੱਕੀ ਤੇ ਡਰੱਗ ਮਨੀ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ <br/>
Ad Position 24