ਡੇਰਾਬੱਸੀ, 27 ਮਾਰਚ (ਗੁਰਮੀਤ ਸਿੰਘ)-ਬੀਤੀ ਰਾਤ ਪਿੰਡ ਤਿ੍ਵੇਦੀ ਕੈਂਪ ਵਿਖੇ ਇਕ ਗੋਦਾਮ 'ਚ ਸਾਮਾਨ ਨਾਲ ਭਰੀ ਖੜ੍ਹੀ ਗੱਡੀ 'ਚੋਂ 4 ਕੰਪਰੈਸ਼ਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗੋਦਾਮ ਦੇ ਤਾਲੇ ਤੋੜਦੇ ਚੋਰ ਦੀ ਹਕਰਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਚੋਰੀ ਹੋਏ ਸਾਮਾਨ ਦੀ ਕੀਮਤ 80 ਹਜ਼ਾਰ ਰੁ. ਦੱਸੀ ਜਾ ਰਹੀ ਹੈ | ਇਸ ਸੰਬੰਧੀ ਗੱਡੀ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਮਹਿੰਦਰਾ ਪਿੱਕਅਪ ਗੱਡੀ ਚਲਾਉਂਦਾ ਹੈ | ਬੀਤੀ ਰਾਤ ਉਸਨੇ ਕਿਸੇ ਫੈਕਟਰੀ ਤੋਂ ਮਾਲ ਲੋਡ ਕਰਕੇ ਗੱਡੀ ਪਿੰਡ 'ਚ ਹੀ ਇਕ ਗੋਦਾਮ ਵਿਚ ਖੜ੍ਹੀ ਕੀਤੀ ਸੀ ਤਾਂ ਕਿ ਸਾਮਾਨ ਚੋਰੀ ਨਾ ਹੋ ਸਕੇ, ਪਰ ਜਦੋਂ ਉਨ੍ਹਾਂ ਸਵੇਰੇ ਵੇਖਿਆ ਤਾਂ ਗੋਦਾਮ ਦੇ ਤਾਲੇ ਟੁੱਟੇ ਹੋਏ ਸਨ ਅਤੇ ਗੱਡੀ 'ਚੋਂ ਸਾਮਾਨ ਗਾਇਬ ਸੀ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ 'ਤੇ ਪਤਾ ਲੱਗਾ ਕਿ ਇਕ ਨੌਜਵਾਨ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਇਆ ਅਤੇ ਉਸਨੇ ਗੱਡੀ 'ਚੋਂ 4 ਕੰਪਰੈਸ਼ਰ ਚੋਰੀ ਕਰ ਲਏ | ਗੱਡੀ ਮਾਲਕ ਨੇ ਦੱਸਿਆ ਕਿ ਇਹ ਸਾਮਾਨ ਬੱਸਾਂ ਵਿਚ ਲੱਗਣ ਵਾਲੇ ਏ. ਸੀ. ਲਈ ਵਰਤਿਆ ਜਾਂਦਾ ਹੈ | ਉਨ੍ਹਾਂ ਨੇ ਇਸ ਸੰਬੰਧੀ ਸ਼ਿਕਾਇਤ ਮੁਬਾਰਿਕਪੁਰ ਪੁਲਿਸ ਨੂੰ ਕੀਤੀ, ਜਿਨ੍ਹਾਂ ਨੇ ਮੌਕੇ ਦਾ ਦੌਰਾ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ |