05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨੰਬਰ ਪਲੇਟ ਤੇ ਕਾਗਜ਼ਾਂ ਤੋਂ ਬਿਨਾਂ ਮੋਟਰਸਾਈਕਲ ਜ਼ਬਤ ਕਰ ਟ੍ਰੈਫ਼ਿਕ ਪੁਲਿਸ ਨੇ ਕੱਟਿਆ 12 ਹਜ਼ਾਰ ਦਾ ਚਲਾਨ

Ad Position 21
No active advertisement
ਅਜੀਤ ਡੈਸਕ 28-03-2026
ਜ਼ੀਰਕਪੁਰ, 27 ਮਾਰਚ (ਮਨਿੰਦਰ ਸਿੰਘ)-ਟ੍ਰੈਫ਼ਿਕ ਪੁਲਿਸ ਛੱਤ ਵਲੋਂ ਟ੍ਰੈਫ਼ਿਕ ਇੰਚਾਰਜ ਹਰਸ਼ਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਵਿਸ਼ੇਸ਼ ਚੈਕਿੰਗ ਦੌਰਾਨ 15 ਚਲਾਨ ਕੱਟੇ ਗਏ | ਇਸ ਦੌਰਾਨ ਨੰਬਰ ਪਲੇਟ ਤੇ ਕਾਗਜ਼ਾਂ ਤੋਂ ਬਿਨਾਂ ਘੁੰਮ ਰਹੇ ਇਕ ਮੋਟਰਸਾਈਕਲ ਚਾਲਕ ਦਾ 12 ਹਜ਼ਾਰ ਰੁ. ਦਾ ਚਲਾਨ ਕਰਕੇ ਉਸਦਾ ਮੋਟਰਸਾਈਕਲ ਜ਼ਬਤ ਕਰਨ ਉਪਰੰਤ ਜ਼ੀਰਕਪੁਰ ਥਾਣੇ ਭੇਜ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੈਫ਼ਿਕ ਇੰਚਾਰਜ ਛੱਤ ਹਰਸ਼ਪਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਟ੍ਰੈਫ਼ਿਕ ਨਿਯਮ ਤੋੜਨ ਵਾਲੇ ਵੱਖ-ਵੱਖ 15 ਵਾਹਨਾਂ ਦੇ ਚਲਾਨ ਕੀਤੇ | ਇਸ ਦੌਰਾਨ ਉਨ੍ਹਾਂ ਵਲੋਂ ਇਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ, ਜਿਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਤੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਸੀ ਤੇ ਨਾ ਹੀ ਉਨ੍ਹਾਂ ਕੋਲ ਮੋਟਰਸਾਈਕਲ ਦਾ ਕੋਈ ਦਸਤਾਵੇਜ ਸੀ | ਉਨ੍ਹਾਂ ਦੀ ਟੀਮ ਨੇ ਮੋਟਰਸਾਈਕਲ ਨੂੰ ਮੌਕੇ 'ਤੇ ਹੀ ਜ਼ਬਤ ਕਰਕੇ 12 ਹਜ਼ਾਰ ਰੁ. ਦਾ ਚਲਾਨ ਕੱਟਣ ਉਪਰੰਤ ਮੋਟਰਸਾਈਕਲ ਨੂੰ ਜ਼ੀਰਕਪੁਰ ਥਾਣੇ ਵਿਚ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਰੋਜ਼ਾਨਾ ਵਿਸ਼ੇਸ਼ ਚੈਕਿੰਗ ਕਰਕੇ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ | ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੇਂਡੂ ਫੁੱਟਬਾਲ ਲੀਗ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਭਲਕੇ-ਜੀਤੀ ਪਡਿਆਲਾ ਅਗਲੀ ਖ਼ਬਰ ਤਿ੍ਵੇਦੀ ਕੈਂਪ ਵਿਖੇ ਗੱਡੀ 'ਚੋਂ 80 ਹਜ਼ਾਰ ਦੀ ਕੀਮਤ ਦੇ 4 ਕੰਪਰੈਸ਼ਰ ਚੋਰੀ <br/>
Ad Position 24
No active advertisement