ਚੰਡੀਗੜ੍ਹ, 9 ਅਪ੍ਰੈਲ (ਅਜਾਇਬ ਸਿੰਘ ਔਜਲਾ) - ਇੱਥੇ ਅੱਜ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ 'ਚ ਇਕ ਮਹੱਤਵਪੂਰਨ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਇਸ ਦੌਰਾਨ ਕੌਂਸਲਰ ਯੋਗੇਸ਼ ਢੀਂਗਰਾ, ਜਨਰਲ ਸਕੱਤਰ ਓਮਕਾਰ ਸਿੰਘ ਅÏਲਖ, ਮਾਈਨੋਰਿਟੀ ਵਿੰਗ ਦੇ ਜਨਰਲ ਸਕੱਤਰ ਸ਼ਾਦਾਬ ਰਾਠੀ ਅਤੇ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਮੌਜੂਦ ਰਹੇ | ਪੈੱ੍ਰਸ ਕਾਨਫ਼ਰੰਸ ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਡੈਮੋਲਿਸ਼ਨ ਕਾਰਵਾਈ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੀ ਮਿਲੀਭੁਗਤ 'ਤੇ ਤਿੱਖਾ ਹਮਲਾ ਕੀਤਾ ਗਿਆ | ਵਿਜੈਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਸਲਾ ਚੰਡੀਗੜ੍ਹ ਦੀ ਲਗਭਗ ਦੋ-ਤਿਹਾਈ ਆਬਾਦੀ ਨਾਲ ਜੁੜਿਆ ਹੋਇਆ ਹੈ, ਖਾਸ ਕਰਕੇ ਮਾਤਾਵਾਂ ਅਤੇ ਭੈਣਾਂ ਦੀ ਇੱਜ਼ਤ ਅਤੇ ਉਨ੍ਹਾਂ ਦੇ ਸਿਰ 'ਤੇ ਛੱਤ ਨਾਲ ਸੰਬੰਧਿਤ ਹੈ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਹਾਊਸਿੰਗ ਬੋਰਡ ਵਲੋਂ Tਡੈਮੋਲਿਸ਼ਨU ਦੇ ਨਾਂਅ 'ਤੇ ਲੋਕਾਂ ਵਿਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ, ਜੋ ਲੋਕਤੰਤਰ 'ਤੇ ਸਿੱਧਾ ਹਮਲਾ ਹੈ | ਵਿਜੈਪਾਲ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਚੰਡੀਗੜ੍ਹ ਦੀ ਜਨਤਾ ਨਾਲ ਧੋਖਾ ਕੀਤਾ ਹੈ | Tਤਿੰਨ ਦਿਨ ਤੱਕ ਜਦੋਂ ਲੋਕਾਂ ਦੇ ਘਰ ਢਹਿੰਦੇ ਰਹੇ, ਨਾ ਭਾਜਪਾ ਦਾ ਕੋਈ ਆਗੂ ਦਿਖਿਆ ਤੇ ਨਾ ਕਾਂਗਰਸ ਦਾ | ਇਸ ਮੌਕੇ ਕੌਂਸਲਰ ਯੋਗੇਸ਼ ਢੀਂਗਰਾ ਨੇ ਕਿਹਾ ਕਿ ਚੋਣਾਂ ਦੇ ਸਮੇਂ ਹੀ ਭਾਜਪਾ ਨੂੰ ਅਚਾਨਕ Tਗੈਰ-ਕਾਨੂੰਨੀ ਨਿਰਮਾਣUਯਾਦ ਆ ਜਾਂਦੇ ਹਨ | ਪਿਛਲੇ 1012 ਸਾਲਾਂ ਤੋਂ ਇਹ ਸੱਤਾ ਵਿਚ ਹਨ, ਫਿਰ ਪਹਿਲਾਂ ਕੋਈ ਹੱਲ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਲੋਕਾਂ ਦੇ ਨਾਲ ਖੜ੍ਹੇ ਰਹੇ, ਜਦਕਿ ਭਾਜਪਾ ਅਤੇ ਕਾਂਗਰਸ ਦੇ ਪ੍ਰਤੀਨਿਧੀ ਮੌਕੇ 'ਤੇ ਗ਼ੈਰਹਾਜ਼ਰ ਰਹੇ | ਜਨਰਲ ਸਕੱਤਰ ਓਮਕਾਰ ਸਿੰਘ ਅÏਲਖ ਨੇ ਮੈਦਾਨੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਸੈਕਟਰ 41 ਤੋਂ ਸ਼ੁਰੂ ਹੋਈ ਇਹ ਕਾਰਵਾਈ ਸੈਕਟਰ 45 ਤੱਕ ਪਹੁੰਚ ਗਈ, ਜਿੱਥੇ ਭਾਰੀ ਪੁਲਿਸ ਬਲ ਦੇ ਨਾਲ ਲੋਕਾਂ 'ਤੇ ਜ਼ੁਲਮ ਕੀਤਾ ਗਿਆ | Tਆਮ ਆਦਮੀ ਪਾਰਟੀ ਦੇ ਕੌਂਸਲਰਾਂ ਅਤੇ ਵਰਕਰਾਂ ਨੂੰ ਅਪਰਾਧੀਆਂ ਵਾਂਗ ਘਸੀਟਿਆ ਗਿਆ, ਮਾਰਿਆ ਗਿਆ ਅਤੇ ਥਾਣਿਆਂ ਵਿਚ ਬੰਦ ਕੀਤਾ ਗਿਆ | ਮਾਈਨੋਰਿਟੀ ਵਿੰਗ ਦੇ ਜਨਰਲ ਸਕੱਤਰ ਸ਼ਾਦਾਬ ਰਾਠੀ ਨੇ ਕਿਹਾ ਕਿ ਮੌਕੇ 'ਤੇ ਜੋ ਕੁੱਝ ਹੋਇਆ, ਉਹ ਬਹੁਤ ਹੀ ਸ਼ਰਮਨਾਕ ਸੀ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਹਾਈ ਕੋਰਟ ਦੇ ਆਦੇਸ਼ਾਂ ਦਾ ਗ਼ਲਤ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਅਸਲ ਵਿਚ ਅਦਾਲਤ ਨੇ ਸਿਰਫ਼ ਸਟਰੱਕਚਰ ਦੀ ਜਾਂਚ ਕਰਨ ਲਈ ਕਿਹਾ ਸੀ | ਇਸੇ ਦੌਰਾਨ ਇਨ੍ਹਾਂ ਆਗੂਆਂ ਨੇ ਕਿਹਾ ਗਿਆ ਕਿ ਭਾਜਪਾ ਅਤੇ ਕਾਂਗਰਸ ਦੇ ਆਗੂ ਲੋਕਾਂ ਨੂੰ ਦੋਹਰੀਆਂ ਗੱਲਾਂ ਨਾਲ ਗੁੰਮਰਾਹ ਕਰ ਰਹੇ ਹਨਇਕ ਪਾਸੇ ਕਹਿੰਦੇ ਹਨ ਕਿ Tਘਰ ਨਹੀਂ ਢਹਿਣ ਦੇਵਾਂਗੇ, ਦੂਜੇ ਪਾਸੇ ਲੋਕਾਂ ਨੂੰ ਆਪਣੇ ਘਰ ਖ਼ੁਦ ਢਾਹੁਣ ਦੀ ਸਲਾਹ ਦੇ ਰਹੇ ਹਨ |