ਚੰਡੀਗੜ੍ਹ, 9 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰੀਖਿਆ ਡਿਊਟੀ ਲਈ ਮਾਣਭੱਤੇ ਵਿਚ ਸੋਧ ਕਰਕੇ ਪ੍ਰੀਖਿਆਂ ਨਿਗਰਾਨੀ ਡਿਊਟੀ ਦੀ ਦਰ 300 ਤੋਂ ਵਧਾ ਕੇ 600 ਪ੍ਰਤੀ ਸੈਸ਼ਨ ਕਰ ਦਿੱਤੀ ਹੈ | ਜਿਸ ਦਾ ਮੰਗ ਪੱਤਰ ਕੱੁਝ ਸਮਾਂ ਪਹਿਲਾ ਸਮਾਜਿਕ ਕਾਰਜ ਵਿਭਾਗ ਦੇ ਇਕ ਖੋਜੀ ਸ਼ਿਸ਼ਪਾਲ ਸ਼ਯੋਕੰਦ ਨੇ ਰਜਿਸਟਰਾਰ ਪ੍ਰੋ.ਵਾਈ.ਪੀ ਵਰਮਾ ਨੂੰ ਦਿੱਤਾ ਸੀ | ਇਹ ਲੰਬੇ ਸਮੇਂ ਤੋਂ ਲਟਕਿਆ ਹੋਇਆ ਫੈਸਲਾ ਸੀ | ਮੈਮੋਰੰਡਮ ਵਿਚ ਲਿਖਿਆ ਹੋਇਆ ਸੀ ਕਿ ਪ੍ਰੀਖਿਆ ਨਿਗਰਾਨੀ ਦਰ 300 ਅਕਾਦਮਿਕ ਯੋਗਦਾਨ ਦੇ ਅਨੁਕੂਲ ਨਹੀਂ ਸੀ | ਹੁਣ ਯੂਨੀਵਰਸਿਟੀ ਦੁਆਰਾ ਅਧਿਕਾਰਤ ਦਸਤਾਵੇਜ਼ ਦੇ ਅਨੁਸਾਰ, ਸਹਾਇਕ ਸੁਪਰਡੈਂਟ/ਨਿਗਰਾਨ ਲਈ ਦਰ ਵਧਾ ਕੇ 600 ਪ੍ਰਤੀ ਸਮੈਸਟਰ ਕਰ ਦਿੱਤੀ ਗਈ ਹੈ | ਇਸ ਪ੍ਰਾਪਤੀ 'ਤੇ ਸ਼ਿਸ਼ਪਾਲ ਸ਼ਯੋਕੰਦ ਨੇ ਕਿਹਾ ਕਿ ਇਹ ਸਾਰੇ ਖੋਜ ਵਿਦਵਾਨਾਂ, ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ਼ ਲਈ ਇਕ ਸਮੂਹਿਕ ਜਿੱਤ ਹੈ | ਇਹ ਫੈਸਲਾ ਸਿੱਖਿਆ ਪ੍ਰਣਾਲੀ ਵਿਚ ਭੂਮਿਕਾ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਉਚਿਤ ਮਿਹਨਤਾਨੇ ਦੀ ਜ਼ਰੂਰਤ ਨੂੰ ਸਵੀਕਾਰ ਕਰਦਾ ਹੈ |