03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅੱਧੀ ਰਾਤ ਖਰੜ 'ਚ ਐਸ.ਡੀ.ਐਮ ਦਫ਼ਤਰ ਵਿਖੇ ਵੋਟਰ ਲਿਸਟ ਨਾਲ ਛੇੜਛਾੜ ਲੋਕਤੰਤਰ ਦੀ ਉਲੰਘਣਾ – ਵਿਨੀਤ ਜੋਸ਼ੀ

Ad Position 21
No active advertisement
ਅਜੀਤ ਡੈਸਕ 17-04-2026
ਚੰਡੀਗੜ੍ਹ, 16 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਯਾਗਾਂਵ ਦੀਆਂ ਵੋਟਰ ਸੂਚੀਆਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ | ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਅੱਧੀ ਰਾਤ 1.30 ਵਜੇ ਐਸ.ਡੀ.ਐਮ ਦਫ਼ਤਰ ਖਰੜ 'ਚ ਬੰਦ ਦਰਵਾਜ਼ਿਆਂ ਪਿੱਛੇ ਵੋਟਰ ਸੂਚੀਆਂ ਨਾਲ ਹੇਰਾਫੇਰੀ ਕੀਤੀ ਗਈ | ਪਾਰਟੀ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਆਮ ਆਦਮੀ ਪਾਰਟੀ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਕਾਰਵਾਈ ਲੋਕਤੰਤਰ ਦੀ ਖੁੱਲ੍ਹੀ ਉਲੰਘਣਾ ਹੈ | ਵਿਨੀਤ ਜੋਸ਼ੀ ਨੇ ਅੱਜ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਨਯਾਗਾਂਵ ਮੰਡਲ ਪ੍ਰਧਾਨ ਭੁਪਿੰਦਰ ਸਿੰਘ ਭੁੱਪੀ, ਸਾਬਕਾ ਕੌਂਸਲਰ ਸੁਰਿੰਦਰ ਕੌਸ਼ਿਸ਼ ਬੱਬਲ, ਕੌਂਸਲਰ ਪਤੀ ਬਬਲੂ ਕੋਰੀ ਅਤੇ ਮੰਡਲ ਜਨਰਲ ਸਕੱਤਰ ਸੁਰੇਸ਼ ਯਾਦਵ ਦੀ ਮੌਜੂਦਗੀ ਵਿਚ ਦਾਅਵਾ ਕੀਤਾ ਕਿ 14 ਅਪ੍ਰੈਲ ਦੀ ਦੇਰ ਰਾਤ ਤੋਂ 15 ਅਪ੍ਰੈਲ ਤੜਕੇ ਲਗਭਗ 1:35 ਵਜੇ ਤੱਕ ਐਸ.ਡੀ.ਐਮ. ਖਰੜ ਦੇ ਦਫ਼ਤਰ ਵਿਚ ਬੰਦ ਦਰਵਾਜ਼ਿਆਂ ਦੇ ਪਿੱਛੇ ਵੋਟਰ ਲਿਸਟ ਨਾਲ ਛੇੜਛਾੜ ਕੀਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓ) ਵਲੋਂ ਪਹਿਲਾਂ ਹੀ ਤਸਦੀਕ ਕੀਤੀਆਂ ਸੂਚੀਆਂ 'ਚ ਵਿਰੋਧੀ ਧਿਰਾਂ ਦੇ ਵੋਟਰਾਂ ਦੇ ਨਾਮ ਕੱਟੇ ਜਾ ਰਹੇ ਹਨ ਅਤੇ ਆਪਣੇ ਹਮਾਇਤੀਆਂ ਦੇ ਨਾਮ ਗ਼ੈਰਕਾਨੰੂਨੀ ਢੰਗ ਨਾਲ ਸ਼ਾਮਲ ਕੀਤੇ ਜਾ ਰਹੇ ਹਨ | ਜੋਸ਼ੀ ਨੇ ਇਸ ਨੂੰ 'ਲੋਕਤੰਤਰ ਦੀ ਹੱਤਿਆ' ਕਰਾਰ ਦਿੱਤਾ ਹੈ | ਜੋਸ਼ੀ ਮੁਤਾਬਿਕ ਭਾਜਪਾ ਦੇ ਉਕਤ ਆਗੂ ਜਦੋਂ ਬੀਤੀ ਸ਼ਾਮ ਕਰੀਬ 4 ਵਜੇ ਐਸ.ਡੀ.ਐਮ. ਦਫ਼ਤਰ ਪਹੁੰਚੇ ਤਾਂ ਉਨ੍ਹਾਂ ਨੂੰ ਦਫ਼ਤਰ ਬੰਦ ਹੋਣ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੱਤਾ ਗਿਆ | ਪਰ ਰਾਤ ਵੇਲੇ ਉੱਥੇ 'ਆਪ' ਆਗੂਆਂ ਦੀ ਮੌਜੂਦਗੀ ਦੇਖੀ ਗਈ, ਜਿਸ ਨਾਲ ਪ੍ਰਸ਼ਾਸਨਿਕ ਭੂਮਿਕਾ 'ਤੇ ਗੰਭੀਰ ਸਵਾਲ ਖੜੇ੍ਹ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਰਾਤ 12 ਵਜੇ ਦੁਬਾਰਾ ਮੌਕੇ 'ਤੇ ਪਹੁੰਚਣ 'ਤੇ ਦਫ਼ਤਰ ਦੇ ਬਾਹਰ 'ਆਪ' ਨੇਤਾਵਾਂ ਦੀਆਂ ਗੱਡੀਆਂ ਖੜ੍ਹੀਆਂ ਮਿਲੀਆਂ ਅਤੇ ਅੰਦਰ ਨਯਾਗਾਂਵ ਬਲਾਕ ਪ੍ਰਧਾਨ ਸੁਨੀਲ ਨਜ਼ਰ ਆਏ | ਇਸ ਮਾਮਲੇ 'ਚ ਭਾਜਪਾ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਅੱਧੀ ਰਾਤ ਨੂੰ ਕੱੁਝ ਸਰਕਾਰੀ ਅਧਿਕਾਰੀ ਵੀ ਦਫ਼ਤਰ ਅੰਦਰ ਮੌਜੂਦ ਸਨ | ਰਾਤ ਲਗਭਗ 1:35 ਵਜੇ ਜਦੋਂ 'ਆਪ' ਨੇਤਾ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਕੁਝ ਅਧਿਕਾਰੀ ਜਿਨ੍ਹਾਂ 'ਚ ਏ.ਐਮ.ਈ ਹਰਭਜਨ ਸਿੰਘ, ਸੈਨੇਟਰੀ ਇੰਸਪੈਕਟਰ ਸੰਤੋਸ਼ ਕੁਮਾਰੀ, ਬਿਲਡਿੰਗ ਇੰਸਪੈਕਟਰ ਮਹੇਸ਼ ਕੁਮਾਰ ਵੀ ਬਾਹਰ ਆਉਂਦੇ ਦਿਖੇ | ਜੋਸ਼ੀ ਨੇ ਸਵਾਲ ਕੀਤਾ ਕਿ ਆਿਖ਼ਰਕਾਰ ਅੱਧੀ ਰਾਤ ਨੂੰ ਸਰਕਾਰੀ ਦਫ਼ਤਰ 'ਚ ਇਨ੍ਹਾਂ ਅਧਿਕਾਰੀਆਂ ਦੀਆਂ ਗਤੀਵਿਧੀਆਂ ਕਿਉਂ ਚੱਲ ਰਹੀਆਂ ਸਨ | ਵਿਨੀਤ ਜੋਸ਼ੀ ਨੇ ਖਰੜ ਦੀ ਵਿਧਾਇਕ ਅਨਮੋਲ ਗਗਨ ਮਾਨ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਸੱਤਾ ਬਚਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਚੋਣੀ ਗੜਬੜ ਨਹੀਂ, ਸਗੋਂ ਲੋਕਤੰਤਰ ਪ੍ਰਣਾਲੀ ਲਈ ਗੰਭੀਰ ਖ਼ਤਰਾ ਹੈ |
Ad Position 22
No active advertisement
ਪਿਛਲੀ ਖ਼ਬਰ ਨਾਰੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਦੇ ਕਦਮ ਸ਼ਲਾਘਾਯੋਗ : ਬੀਬੀ ਰਾਮੂਵਾਲੀਆ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਲੋਂ ਸੀ. ਬੀ. ਐੱਸ. ਈ. ਦਸਵੀਂ ਜਮਾਤ ਦੀ ਪ੍ਰੀਖਿਆ ਵਿਚ 100 ਪ੍ਰਤੀਸ਼ਤ ਸਫਲਤਾ ਹਾਸਿਲ...
Ad Position 24