07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਫ਼ੀਮ ਸਮੇਤ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 18-04-2026
ਪੰਚਕੂਲਾ, 17 ਅਪ੍ਰੈਲ (ਕਪਿਲ)-ਪੰਚਕੂਲਾ ਪੁਲਿਸ ਦੇ ਡਿਟੈਕਟਿਵ ਸਟਾਫ਼ ਦੀ ਟੀਮ ਨੇ ਇੰਚਾਰਜ ਇੰਸਪੈਕਟਰ ਨਿਰਮਲ ਕੁਮਾਰ ਦੀ ਅਗਵਾਈ ਹੇਠ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੇ ਅਭਿਆਨ ਤਹਿਤ ਵੱਡੀ ਸਫ਼ਲਤਾ ਹਾਸਿਲ ਕਰਦਿਆਂ 607 ਗ੍ਰਾਮ ਅਫ਼ੀਮ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਕਾਰਵਾਈ ਥਾਣਾ ਰਾਏਪੁਰ ਰਾਣੀ ਖੇਤਰ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ | ਜਾਣਕਾਰੀ ਅਨੁਸਾਰ ਡਿਟੈਕਟਿਵ ਸਟਾਫ਼ ਪੰਚਕੂਲਾ ਦੀ ਟੀਮ ਏ. ਐਸ. ਆਈ. ਪ੍ਰਦੀਪ ਕੁਮਾਰ ਦੀ ਅਗਵਾਈ 'ਚ ਪਿੰਡ ਟੋਕਾ ਖੇਤਰ 'ਚ ਗਸ਼ਤ ਕਰ ਰਹੀ ਸੀ | ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਅਰੁਣ ਕੁਮਾਰ ਉਰਫ਼ ਅਨਿਲ (ਵਾਸੀ ਕੁਰਾਲੀ ਜ਼ਿਲ੍ਹਾ ਅੰਬਾਲਾ) ਆਪਣੀ ਕਾਲੇ ਰੰਗ ਦੀ ਵੈਨੀਊ ਕਾਰ 'ਚ ਅਫ਼ੀਮ ਲੈ ਕੇ ਰਾਏਪੁਰ ਰਾਣੀ ਖੇਤਰ 'ਚ ਸਪਲਾਈ ਦੇਣ ਲਈ ਆ ਰਿਹਾ ਹੈ | ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਤੁਰੰਤ ਟਾਂਗਰੀ ਪੁਲ ਨੇੜੇ ਨਾਕਾਬੰਦੀ ਕਰਕੇ ਜਿਵੇਂ ਹੀ ਇਕ ਕਾਰ ਨੂੰ ਰੋਕ ਕੇ ਉਸ ਦੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂਅ ਅਰੁਣ ਕੁਮਾਰ ਉਰਫ਼ ਅਨਿਲ ਦੱਸਿਆ | ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਨੋਡਲ ਅਧਿਕਾਰੀ ਸਚਿਨ ਸ਼ਹਰਾਵਤ (ਈ. ਟੀ. ਓ.) ਦੀ ਨਿਗਰਾਨੀ ਹੇਠ ਜਦੋਂ ਚਾਲਕ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ 'ਚੋਂ ਇਕ ਪੌਲੀਥੀਨ 'ਚ ਲਪੇਟਿਆ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦੀ ਜਾਂਚ ਕਰਨ 'ਤੇ ਉਹ ਅਫ਼ੀਮ ਨਿਕਲਿਆ, ਜਿਸ ਦਾ ਵਜ਼ਨ 607 ਗ੍ਰਾਮ ਪਾਇਆ ਗਿਆ | ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਦੋ ਮੋਬਾਈਲ ਫ਼ੋਨ, 5 ਹਜ਼ਾਰ ਰੁ. ਦੀ ਨਕਦੀ ਅਤੇ ਇਕ ਵੈਨੀਊ ਕਾਰ ਬਰਾਮਦ ਕੀਤੀ ਗਈ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਰਾਏਪੁਰ ਰਾਣੀ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 18 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਵੱਖ-ਵੱਖ ਖੇਤਰਾਂ 'ਚ ਅਫ਼ੀਮ ਦੀ ਸਪਲਾਈ ਕਰਦਾ ਸੀ ਅਤੇ ਇਸ ਦਾ ਮੁੱਖ ਸਪਲਾਇਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 10 ਰੇਹੜੀਆਂ-ਠੇਲ੍ਹੇ ਤੇ ਆਟੋ ਜ਼ਬਤ <br/> ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ ਗ੍ਰਾਂਟਾਂ ਦੇ ਚੈੱਕ <br/...
Ad Position 24
No active advertisement