07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੁਲਿਸ ਵਲੋਂ 10 ਰੇਹੜੀਆਂ-ਠੇਲ੍ਹੇ ਤੇ ਆਟੋ ਜ਼ਬਤ <br/>

Ad Position 21
No active advertisement
ਅਜੀਤ ਡੈਸਕ 18-04-2026
ਪੰਚਕੂਲਾ, 17 ਅਪ੍ਰੈਲ (ਕਪਿਲ)-ਸ਼ਹਿਰ 'ਚ ਆਵਾਜਾਈ ਵਿਵਸਥਾ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਈ ਰੱਖਣ ਦੇ ਮੰਤਵ ਨਾਲ ਪੰਚਕੂਲਾ ਟ੍ਰੈਫ਼ਿਕ ਪੁਲਿਸ ਵਲੋਂ ਇਕ ਵਿਸ਼ੇਸ਼ ਨਾਜਾਇਜ਼ ਕਬਜ਼ੇ ਹਟਾਓ ਅਭਿਆਨ ਚਲਾਇਆ ਗਿਆ | ਇਹ ਅਭਿਆਨ ਥਾਣਾ ਟ੍ਰੈਫ਼ਿਕ ਸ਼ਹਿਰੀ ਪੰਚਕੂਲਾ ਦੀ ਟੀਮ ਵਲੋਂ ਏ. ਸੀ. ਪੀ. ਟ੍ਰੈਫ਼ਿਕ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਕਮਾਂਡ ਹਸਪਤਾਲ ਦੇ ਨੇੜੇ ਸੜਕ 'ਤੇ ਚਲਾਇਆ ਗਿਆ | ਅਭਿਆਨ ਦੌਰਾਨ ਸੜਕ ਕਿਨਾਰੇ ਗ਼ੈਰਕਾਨੂੰਨੀ ਤਰੀਕੇ ਨਾਲ ਲਗਾਏ ਗਏ ਕੁੱਲ 10 ਰੇਹੜੀਆਂ-ਠੇਲਿ੍ਹਆਂ ਨੂੰ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਜ਼ਬਤ ਕੀਤਾ | ਇਸ ਕਾਰਵਾਈ ਪਿੱਛੇ ਮੁੱਖ ਕਾਰਨ ਇਹ ਸੀ ਕਿ ਰੇਹੜੀਆਂ-ਠੇਲ੍ਹੇ ਆਵਾਜਾਈ 'ਚ ਰੁਕਾਵਟ ਪੈਦਾ ਕਰ ਰਹੇ ਸਨ, ਜਿਸ ਕਾਰਨ ਆਮ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਤੋਂ ਇਲਾਵਾ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਆਟੋ ਨੂੰ ਵੀ ਟ੍ਰੈਫ਼ਿਕ ਪੁਲਿਸ ਵਲੋਂ ਜ਼ਬਤ ਕੀਤਾ ਗਿਆ | ਪੁਲਿਸ ਦੀ ਇਸ ਕਾਰਵਾਈ ਨਾਲ ਖੇਤਰ 'ਚ ਆਵਾਜਾਈ ਵਿਵਸਥਾ 'ਚ ਸੁਧਾਰ ਦੇਖਣ ਨੂੰ ਮਿਲਿਆ ਹੈ | ਪੁਲਿਸ ਮੁਤਾਬਿਕ ਇਸ ਤਰ੍ਹਾਂ ਦੇ ਗ਼ੈਰਕਾਨੂੰਨੀ ਕਬਜ਼ੇ ਨਾ ਸਿਰਫ਼ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ, ਸਗੋਂ ਹਾਦਸਿਆਂ ਦੀ ਸੰਭਾਵਨਾ ਨੂੰ ਵੀ ਵਧਾਉਂਦੇ ਹਨ | ਇਸ ਲਈ ਅਜਿਹੇ ਗ਼ੈਰਕਾਨੂੰਨੀ ਕਬਜ਼ਿਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ | ਪੰਚਕੂਲਾ ਟ੍ਰੈਫਿ੍ਕ ਪੁਲਿਸ ਨੇ ਆਮ ਲੋਕਾਂ ਅਤੇ ਰੇਹੜੀਆਂ-ਫੜੀਆਂ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਧਾਰਤ ਥਾਵਾਂ 'ਤੇ ਹੀ ਆਪਣਾ ਕਾਰੋਬਾਰ ਕਰਨ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਸ਼ਹਿਰ ਨੂੰ ਜਾਮ-ਮੁਕਤ ਅਤੇ ਸੁਰੱਖਿਅਤ ਬਣਾਉਣ 'ਚ ਸਹਿਯੋਗ ਦੇਣ |

Ad Position 22
No active advertisement
ਪਿਛਲੀ ਖ਼ਬਰ ਮੁਬਾਰਕਪੁਰ ਬੱਸ ਅੱਡੇ 'ਤੇ ਪਰਾਲੀ ਦੀਆਂ ਪੰਡਾਂ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਅਫ਼ੀਮ ਸਮੇਤ ਨੌਜਵਾਨ ਕਾਬੂ <br/>
Ad Position 24
No active advertisement