07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੁਬਾਰਕਪੁਰ ਬੱਸ ਅੱਡੇ 'ਤੇ ਪਰਾਲੀ ਦੀਆਂ ਪੰਡਾਂ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 18-04-2026
ਡੇਰਾਬੱਸੀ, 17 ਅਪ੍ਰੈਲ (ਗੁਰਮੀਤ ਸਿੰਘ)-ਮੁਬਾਰਕਪੁਰ ਬੱਸ ਸਟੈਂਡ ਨੇੜੇ ਪਰਾਲੀ ਦੀਆਂ ਪੰਡਾਂ ਦੀ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੇਲਵੇ ਅੰਡਰ-ਪਾਥ 'ਚੋਂ ਨਿਕਲ ਕੇ ਜਦੋਂ ਟਰੈਕਟਰ-ਟਰਾਲੀ ਬੱਸ ਸਟੈਂਡ ਨੇੜੇ ਪੁੱਜੀ ਤਾਂ ਟਰਾਲੀ 'ਚੋਂ ਧੂੰਆਂ ਨਿਕਲ ਰਿਹਾ ਸੀ | ਰਾਹਗੀਰਾਂ ਨੇ ਇਸ ਦੀ ਸੂਚਨਾ ਟਰੈਕਟਰ ਚਾਲਕ ਨੂੰ ਦੇ ਕੇ ਟਰਾਲੀ-ਟਰੈਕਟਰ ਰੁਕਵਾ ਦਿੱਤਾ ਅਤੇ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਫੈਲ ਗਈ | ਗ਼ਨੀਮਤ ਰਹੀ ਜਿਥੇ ਟਰਾਲੀ ਖੜ੍ਹੀ ਕੀਤੀ ਸੀ, ਉਸ ਦੇ ਬਿਲਕੁਲ ਨੇੜੇ ਸਰਵਿਸ ਸਟੇਸ਼ਨ ਸੀ | ਲੋਕਾਂ ਨੇ ਸਰਵਿਸ ਸਟੇਸ਼ਨ 'ਤੇ ਲੱਗੇ ਪਾਣੀ ਵਾਲੇ ਪਾਈਪ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ | ਇਸ ਦੌਰਾਨ ਟਰੈਕਟਰ ਨੂੰ ਟਰਾਲੀ ਤੋਂ ਵੱਖ ਕਰ ਦਿੱਤਾ ਗਿਆ ਅਤੇ ਟਰਾਲੀ 'ਚੋਂ ਅੱਗ ਦੀ ਲਪੇਟ 'ਚ ਆਈਆਂ ਪੰਡਾਂ ਨੂੰ ਖੋਲ੍ਹ ਕੇ ਹੇਠ ਸੁੱਟ ਦਿੱਤਾ ਗਿਆ | ਡੇਰਾਬੱਸੀ ਫਾਇਰ ਸਟੇਸ਼ਨ ਵਿਖੇ ਇਸ ਦੀ ਸੂਚਨਾ ਮਿਲਣ ਉਪਰੰਤ ਵਿਭਾਗੀ ਅਮਲਾ ਤੁਰੰਤ ਫਾਇਰ ਟੈਂਡਰ ਸਮੇਤ ਮੌਕੇ 'ਤੇ ਪਹੁੰਚ ਗਿਆ ਤੇ ਉਸ ਨੇ ਅਸਾਨੀ ਨਾਲ ਅੱਗ 'ਤੇ ਕਾਬੂ ਪਾ ਲਿਆ | ਇਸ ਮੌਕੇ ਟਰੈਕਟਰ ਚਾਲਕ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਅੱਜ ਉਸ ਦਾ ਟਰੈਕਟਰ-ਟਰਾਲੀ ਸੜਨ ਤੋਂ ਬਚ ਗਿਆ |

Ad Position 22
No active advertisement
ਪਿਛਲੀ ਖ਼ਬਰ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸ਼ਿਕਾਇਤਕਰਤਾ ਨੂੰ ਨਹੀਂ ਦਿੱਤਾ ਮੁਆਵਜ਼ਾ <br/> ਅਗਲੀ ਖ਼ਬਰ ਪੁਲਿਸ ਵਲੋਂ 10 ਰੇਹੜੀਆਂ-ਠੇਲ੍ਹੇ ਤੇ ਆਟੋ ਜ਼ਬਤ <br/>
Ad Position 24
No active advertisement