03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਵਿਸ਼ੇਸ਼ ਇਕੱਤਰਤਾ 'ਚ ਕਿਸਾਨੀ ਮੰਗਾਂ 'ਤੇ ਹੋਈ ਗੰਭੀਰ ਚਰਚਾ <br/>

Ad Position 21
repet_subhas-goyals [Copy P29]
ਕਿਸਾਨ ਭਵਨ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟਬੁੱਢਾ, ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ ਤੇ ਗੁਰਸੇਵਕ ਸਿੰਘ ਧਾਲੀਵਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ | ਤਸਵੀਰ : ਕਮਲਜੀਤ ਸਿੰਘ <br/> 19-04-2026
ਚੰਡੀਗੜ੍ਹ, 18 ਅਪ੍ਰੈਲ (ਅਜਾਇਬ ਸਿੰਘ ਔਜਲਾ)- ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਵਲੋਂ ਕਿਸਾਨ ਭਵਨ, ਚੰਡੀਗੜ੍ਹ ਵਿਖੇ ਸਵਾਮੀਨਾਥਨ ਆਯੋਗ ਦੀਆਂ ਸਿਫ਼ਾਰਸ਼ਾਂ ਤਹਿਤ ਐਮ.ਐਸ.ਪੀ. ਖ਼ਰੀਦ ਗਰੰਟੀ ਕਾਨੂੰਨ, ਕਰਜ਼ ਮੁਆਫੀ, ਫ਼ਰੀ ਟਰੇਡ ਐਗਰੀਮੈਂਟ ਸਣੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਖੇਤੀਬਾੜੀ ਅਰਥਸ਼ਾਸਤਰੀ ਪ੍ਰਕਾਸ਼ ਕਾਮਾਰੈਡੀ ਕਰਨਾਟਕਾ ਨੇ ਵਿਸ਼ੇਸ਼ ਤੌਰ 'ਤੇ ਆਪਣੇ ਵਿਚਾਰ ਰੱਖੇ | ਇਸ ਮੌਕੇ ਐਸ.ਕੇ.ਐਮ. (ਗੈਰ ਸਿਆਸੀ) ਭਾਰਤ ਵਲੋਂ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਬੁੱਢਾ, ਸੁਖਜੀਤ ਸਿੰਘ ਹਰਦੋਝੰਡੇ, ਗੁਰਿੰਦਰ ਸਿੰਘ ਭੰਗੂ, ਲਖਵਿੰਦਰ ਸਿੰਘ ਅÏਲਖ, ਗੁਰਸੇਵਕ ਸਿੰਘ ਧਾਲੀਵਾਲ, ਮਲਕੀਤ ਸਿੰਘ ਸੇਖੋਂ ਕਕਰਾਲੀ ਤੋਂ ਇਲਾਵਾ ਜਗਜੀਤ ਸਿੰਘ ਮੰਡ, ਨਰਿੰਦਰ ਪਾਲ ਸਿੰਘ ਭੰਗੂ, ਰਣਜੀਤ ਸਿੰਘ, ਗੁਰਪਿੰਦਰ ਕਾਹਲੋ, ਹੀਰਾ ਸਿੰਘ ਭਿੱਖੀਵਿੰਡ ਕੁਲਵੀਰ ਸਿੰਘ ਮੋਹਾਲੀ, ਰਣਜੀਤ ਸਿੰਘ ਭਾਗੋ ਮਾਜਰਾ ਆਦਿ ਆਗੂਆਂ ਨੇ ਵੀ ਪੰਜਾਬ ਅਤੇ ਹਰਿਆਣਾ ਦੇ ਵਿਚ ਕਿਸਾਨਾਂ ਦੀ ਹਾੜੀ ਦੀ ਰੁਲਦੀ ਫ਼ਸਲ ਬਾਰੇ, ਗੜੇ ਮਾਰੀ ਅਤੇ ਭਾਰੀ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਇਕੱਤਰਤਾ ਵਿਚ ਚਰਚਾ ਕੀਤੀ | ਭਾਰਤ ਵਲੋਂ ਅਮਰੀਕਾ ਨਾਲ ਕੀਤੇ ਗਏ ਕਰ ਮੁਕਤ ਵਪਾਰ ਸਮਝੌਤੇ, ਬਿਜਲੀ ਸੋਧ ਬਿਲ 2025, ਸੀਡ ਬਿਲ ਅਤੇ ਕਿਸਾਨ ਅੰਦੋਲਨ ਭਾਗ-1 ਅਤੇ ਭਾਗ-2 ਦੀਆਂ ਰਹਿੰਦੀਆਂ ਮੰਗਾਂ ਐਮ.ਐਸ.ਪੀ ਖ਼ਰੀਦ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮਾਫ਼ੀ, ਸਵਾਮੀਨਾਥਨ ਅਯੋਗ ਦੀਆਂ ਸਿਫ਼ਾਰਸ਼ਾਂ ਸੀ2+ 50 ਫੀਸਦੀ ਫ਼ਸਲਾਂ ਦੇ ਭਾਅ ਨੂੰ ਲੈ ਕੇ ਲੰਬਾ ਸੰਘਰਸ਼ ਵਿੱਢਦੇ ਹੋਏ ਐਸ.ਕੇ.ਐਮ. (ਗੈਰ ਸਿਆਸੀ) ਵਲੋਂ ਪੰਜਾਬ ਅਤੇ ਹਰਿਆਣਾ ਵਿਚ ਲੜੀਵਾਰ ਟੋਲ ਪਲਾਜੇ ਪਰਚੀ ਮੁਕਤ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੜੇਮਾਰੀ ਨਾਲ ਫ਼ਸਲਾਂ ਨੁਕਸਾਨ, ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਤੇ ਮੰਡੀਆਂ ਦੇ ਵਿਚ ਕਣਕ ਦੀ ਖ਼ਰੀਦ ਦੇ ਵਿਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਲਈ 24 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਡੀ.ਸੀ ਨੂੰ ਐਸ.ਕੇ.ਐਮ (ਗੈਰ ਸਿਆਸੀ) ਭਾਰਤ ਵਲੋਂ ਮੰਗ ਪੱਤਰ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ ਵਿਚ ਤੀਜੀ ਤੋਂ ਅੱਠਵੀਂ ਜਮਾਤਾਂ ਤੱਕ ਪੜ੍ਹਾਏ ਜਾਣਗੇ ਨਵੇਂ ਵਿਸ਼ੇ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤਰਜੀਹ : ਡਾ. ਬਲਜੀਤ ਕੌਰ <br/>
Ad Position 24