04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੇਸ਼ ਭਰ ਵਿਚ ਤੀਜੀ ਤੋਂ ਅੱਠਵੀਂ ਜਮਾਤਾਂ ਤੱਕ ਪੜ੍ਹਾਏ ਜਾਣਗੇ ਨਵੇਂ ਵਿਸ਼ੇ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026

ਚੰਡੀਗੜ੍ਹ, 18 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਦੇਸ਼ ਭਰ ਦੇ ਸਕੂਲਾਂ ਵਿਚ ਹੁਣ ਆਰਟੀਫ਼ਿਸ਼ੀਅਲ ਇੰਟੈਲੀਂਜੈਸ (ਏ.ਆਈ.) ਅਤੇ ਕਮਪੂਟੇਸ਼ਨਲ ਥਿੰਕਿੰਗ (ਸੀ.ਟੀ.) ਨਵੇਂ ਵਿਸ਼ੇ ਪੜ੍ਹਾਏ ਵਜੋਂ ਜਾਣਗੇ | ਇਸ ਸੰਬੰਧੀ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਸੰਬੰਧਿਤ ਸਾਰੇ ਸਕੂਲਾਂ, ਸਿੱਖਿਆ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ | ਕੇਂਦਰੀ ਬੋਰਡ ਵਲੋਂ ਜਾਰੀ ਪੱਤਰ ਅਨੁਸਾਰ ਚਲੰਤ (ਚਾਲੂ) ਵਿਦਿਅਕ ਸੈਸ਼ਨ ਵਿਚ ਤੀਜੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਮਸ਼ੀਨੀ ਬੁੱਧੀਮਤਾ) ਅਤੇ ਕਮਪੂਟੇਸ਼ਨਲ ਥਿੰਕਿੰਗ (ਗਿਣਨਾਤਮਕ ਸੋਚ) ਪੜ੍ਹਾਉਣ ਦੇ ਆਦੇਸ਼ ਦਿੱਤੇ ਗਏ ਹਨ | ਦੱਸਣਯੋਗ ਹੈ ਕਿ ਕੇਂਦਰੀ ਸੈਕੰਡਰੀ ਸਕੂਲ ਸਿੱਖਿਆ ਬੋਰਡ ਵਲੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਮਸ਼ੀਨੀ ਬੁੱਧੀਮਤਾ) ਅਤੇ ਕਮਪੂਟੇਸ਼ਨਲ ਥਿੰਕਿੰਗ (ਗਿਣਨਾਤਮਕ ਸੋਚ) ਵਿਸ਼ਿਆਂ ਨੂੰ ਵਿਦਿਅਕ ਸੈਸ਼ਨ 2026-27 ਦੇ ਸਕੂਲੀ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਗਿਆ ਸੀ, ਜੋ ਹੁਣ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਕੌਮੀ ਸਕੂਲੀ ਸਿੱਖਿਆ ਪਾਠਕ੍ਰਮ ਰੂਪਰੇਖਾ 2023 ਦੇ ਦਿ੍ਸ਼ਟੀਕੋਣ ਅਨੁਸਾਰ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਤੀਜੀ ਤੋਂ ਅੱਠਵੀਂ ਜਮਾਤਾਂ ਤੱਕ ਦੇ ਵਿਦਿਆਰਥੀਆ ਨੂੰ ਪੜ੍ਹਾਏ ਜਾਣਗੇ | ਸਰਕਾਰੀ ਲੈਕਚਰਾਰ ਯੂਨੀਅਨ ਪੰਜਾਬ ਦੇ ਆਗੂ ਪ੍ਰੋ. ਰਣਵੀਰ ਸਿੰਘ ਸੋਹਲ ਨੇ ਕਿਹਾ ਕਿ ਇਨ੍ਹਾਂ ਵਿਸ਼ਿਆਂ ਨਾਲ ਵਿਦਿਆਰਥੀ ਨਵੀਂ ਤਕਨੀਕਾਂ ਨਾਲ ਜੁੜਨਗੇ ਤੇ ਉਹ ਵਿਗਿਆਨ ਤੇ ਹਿਸਾਬ ਜਿਹੇ ਔਖੇ ਵਿਸ਼ਿਆਂ ਨੂੰ ਸੌਖੇ ਤਰੀਕੇ ਨਾਲ ਪੜ੍ਹਨ ਸਮਝਣ ਦੇ ਸਮਰੱਥ ਹੋ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਨੇ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਸੰਬੰਧੀ ਐਲਾਨੀ ਕਮੇਟੀ ਅਗਲੀ ਖ਼ਬਰ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਵਿਸ਼ੇਸ਼ ਇਕੱਤਰਤਾ 'ਚ ਕਿਸਾਨੀ ਮੰਗਾਂ 'ਤੇ ਹੋਈ ਗੰਭੀਰ ਚਰਚਾ <...
Ad Position 24