04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

12 ਸਾਲਾ ਲੜਕੀ ਦੀ ਭੇਦਭਰੇ ਹਾਲਾਤਾਂ 'ਚ ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਖਰੜ, 18 ਅਪ੍ਰੈਲ (ਜੰਡਪੁਰੀ)-ਸੰਨੀ ਇਨਕਲੇਵ ਖਰੜ ਵਿਚਲੀ ਇਕ ਕੋਠੀ 'ਚ ਕੰਮ ਕਰਦੀ ਕਰੀਬ 12 ਸਾਲਾ ਲੜਕੀ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ, ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਲਾਸ਼ ਕੋਠੀ ਦੇ ਪਿਛਲੇ ਪਾਸੇ ਵਿਹੜੇ 'ਚ ਲੱਗੀਆਂ ਗਰਿੱਲਾਂ ਨਾਲ ਲਟਕੀ ਹੋਈ ਮਿਲੀ ਹੈ | ਇਸ ਸੰਬੰਧੀ ਮਿ੍ਤਕਾ ਦੀ ਮਾਤਾ ਫੂਲਵਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਲੜਕੀ ਇਕ ਡਾਕਟਰ ਦੇ ਘਰ ਕੰਮ ਕਰਦੀ ਸੀ | ਉਸ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਲੜਕੀ ਅਕਸਰ ਘਰ ਪਰਤ ਆਉਂਦੀ ਸੀ, ਪਰ ਪਿਛਲੇ 15 ਦਿਨਾਂ ਤੋਂ ਉਹ ਡਾਕਟਰ ਦੇ ਘਰ 'ਚ ਹੀ ਰਹਿੰਦੀ ਸੀ ਤੇ ਉਸ ਨੂੰ 5 ਹਜ਼ਾਰ ਰੁ. ਮਿਹਨਤਾਨਾ ਦਿੱਤਾ ਜਾਂਦਾ ਸੀ | ਉਸ ਨੇ ਦੱਸਿਆ ਕਿ ਘਰ 'ਚ ਸਾਰਾ ਕੁਝ ਜ਼ਿੰਮੇਵਾਰੀ ਦੇ ਮੁਤਾਬਿਕ ਠੀਕ ਚੱਲ ਰਿਹਾ ਸੀ, ਪਰ ਬੀਤੇ ਕੱਲ੍ਹ ਉਸ ਦੀ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਇਕ ਲੜਕਾ ਤੰਗ-ਪ੍ਰੇਸ਼ਾਨ ਕਰ ਰਿਹਾ ਹੈ | ਇਸ ਤੋਂ ਬਾਅਦ ਉਨ੍ਹਾਂ ਆਪਣੀ ਲੜਕੀ ਨੂੰ ਕਿਹਾ ਕਿ ਉਹ 20 ਤਰੀਕ ਤੱਕ ਕੰਮ ਕਰ ਲਵੇ | ਮਿ੍ਤਕਾ ਦੀ ਮਾਤਾ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਦਾ ਇਕ ਲੜਕੇ ਨਾਲ ਝਗੜਾ ਹੋਇਆ ਸੀ | ਉਸ ਨੇ ਉਕਤ ਲੜਕੇ 'ਤੇ ਹੋਰ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਉਸ ਦੀ ਲੜਕੀ ਨੂੰ ਨੋਚ-ਨੋਚ ਕੇ ਮਾਰਿਆ ਗਿਆ ਹੈ | ਉਸ ਨੇ ਮੰਗ ਕੀਤੀ ਕਿ ਮਾਮਲੇ ਦੀ ਬਰੀਕੀ ਤਫ਼ਤੀਸ਼ ਕਰਕੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਓਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਖਰੜ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੀ ਲਾਸ਼ ਵਿਹੜੇ 'ਚੋਂ ਗਰਿੱਲ ਨਾਲ ਲਮਕਦੀ ਹੋਈ ਮਿਲੀ ਸੀ ਤੇ ਪੁਲਿਸ ਨੇ ਵੀਡੀਓਗ੍ਰਾਫ਼ੀ ਕਰਵਾ ਕੇ ਲਾਸ਼ ਬਰਾਮਦ ਕਰਨ ਉਪਰੰਤ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿਖੇ ਰੱਖਵਾ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੇ 3 ਮੈਂਬਰੀ ਬੋਰਡ ਤੋਂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਫ਼ਿਲਹਾਲ ਪੁਲਿਸ ਨੇ ਮਿ੍ਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਬੀ ਅਧੀਨ ਕਾਰਵਾਈ ਅਮਲ 'ਚ ਲਿਆਂਦੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਤਹਿਤ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਲੱਗ ਰਹੇ ਕੱਟਾਂ ਨੇ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਦੀ ਖੋਲ੍ਹੀ ਪੋਲ-ਬੁੱਲੂ ਰਾਣਾ ਅਗਲੀ ਖ਼ਬਰ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ 'ਚ ਕਿਸਾਨਾਂ ਵਲੋਂ ਏਅਰਪੋਰਟ ਚੌਕ ਨੇੜੇ ਲਗਾਇਆ ਜਾਣ ਵਾਲਾ ਧਰਨਾ ਪੁਲਿਸ ਨੇ ਕੀਤਾ ਅਸਫਲ
Ad Position 24