20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਖਰੜ 'ਚ ਬੱਤੀ ਗੱੁਲ ਹੋਣ ਕਾਰਨ ਦਿਨ ਛਿਪਦੇ ਹੀ ਬਣ ਜਾਂਦੇ ਹਨ ਬਲੈਕ ਆਊਟ ਵਰਗੇ ਹਾਲਾਤ <br/>

Ad Position 21
No active advertisement
ਖਰੜ–ਲਾਂਡਰਾਂ ਰੋਡ 'ਤੇ ਪੈਂਦੇ ਭੁਰੂ ਚੌਕ ਵਿਖੇ ਸ਼ਾਮ ਸਮੇਂ ਬਿਜਲੀ ਗੁੱਲ ਹੋਣ ਤੋਂ ਬਾਅਦ ਬਣੇ ਹਾਲਾਤਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ | ਤਸਵੀਰਾਂ : ਗੁਰਮੁੱਖ ਸਿੰਘ ਮਾਨ <br/> 24-04-2026
ਖਰੜ, 23 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਬਿਜਲੀ ਦੇ ਲੱਗਦੇ ਲੰਬੇ-ਲੰਬੇ ਕੱਟਾਂ ਕਾਰਨ ਜਿਥੇ ਰੋਜ਼ਾਨਾ ਸ਼ਾਮ ਹੁੰਦੇ ਸਾਰ ਹੀ ਬਲੈਕ ਆਊਟ ਵਰਗੇ ਹਾਲਾਤ ਬਣ ਜਾਂਦੇ ਹਨ, ਉਥੇ ਹੀ ਅੱਤ ਦੀ ਗਰਮੀ ਕਾਰਨ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਵਸਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹਨ | ਬਿਜਲੀ ਦੇ ਕੱਟਾਂ ਕਾਰਨ ਸਭ ਤੋਂ ਜਿਆਦਾ ਪ੍ਰੇਸ਼ਾਨ ਬੱਚਿਆਂ ਤੇ ਬਜ਼ੁਰਗਾਂ ਨੂੰ ਝੱਲਣੀ ਪੈਂਦੀ ਹੈ | ਬਿਜਲੀ ਗੁੱਲ ਰਹਿਣ ਕਾਰਨ ਸੜਕਾਂ ਕਿਨਾਰੇ ਲੱਗੀਆਂ ਸਟਰੀਟ ਲਾਈਟਾਂ ਬੰਦ ਹੋ ਜਾਂਦੀਆਂ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ ਕਾਫ਼ੀ ਸਮਾਂ ਲੱਗਦਾ ਹੈ | ਖਰੜ-ਲਾਂਡਰਾਂ ਰੋਡ 'ਤੇ ਵੀ ਖਰੜ ਸ਼ਹਿਰ ਦੀ ਹਦੂਦ ਅੰਦਰ ਲੱਗੀਆਂ ਸਟਰੀਟ ਲਾਈਟਾਂ ਬਿਜਲੀ ਬੰਦ ਹੋਣ 'ਤੇ ਬੰਦ ਹੋ ਜਾਂਦੀਆਂ ਹਨ ਅਤੇ ਇਸ ਸੜਕ 'ਤੇ ਜ਼ਿਆਦਾਤਰ ਥਾਵਾਂ 'ਤੇ ਆਵਾਜ਼ਾਈ ਲਈ ਕੱਟ ਹੋਣ ਕਾਰਨ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ | ਬਿਜਲੀ ਦੇ ਕੱਟਾਂ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਵਾਲੀਆਂ ਫ਼ਸਲਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ | ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਇਲਾਕੇ ਵਿਚ ਲੱਗਣ ਵਾਲੇ ਬਿਜਲੀ ਦੇ ਕੱਟਾਂ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਅਜਿਹੇ ਹਾਲਾਤਾਂ 'ਚ 'ਆਪ' ਸਰਕਾਰ ਦੇ ਬਿਜਲੀ ਮੁਫ਼ਤ ਦੇਣ ਦੇ ਦਾਅਵੇ ਖੋਖਲੇ ਸਾਬਿਤ ਹੁੰਦੇ ਹਨ | ਇਸੇ ਤਰ੍ਹਾਂ ਸਮਾਜ ਸੇਵੀ ਆਗੂ ਅਮਨਦੀਪ ਸਿੰਘ ਅੰਮੂ ਨੇ ਕਿਹਾ ਕਿ ਖਰੜ ਸ਼ਹਿਰ ਵਿਚ ਬਿਜਲੀ ਸਪਲਾਈ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਥੇ ਦਿਨ 'ਚ ਤਾਂ ਛੱਡੋ ਰਾਤ ਨੂੰ ਵੀ ਬਿਜਲੀ ਸਪਲਾਈ ਨਹੀਂ ਆਉਂਦੀ | ਇਸੇ ਦੌਰਾਨ ਨਗਰ ਕੌਂਸਲ ਖਰੜ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਚੋਣਾਂ ਸਮੇਂ ਵੋਟਰਾਂ ਨਾਲ ਵਾਅਦੇ ਤਾਂ ਬਹੁਤ ਕਰਦੀਆਂ ਹਨ, ਪਰ ਬਾਅਦ 'ਚ ਮੁਕਰ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਕਾਰਜਕਾਲ 'ਚ ਵੀ ਅਜਿਹੇ ਹੀ ਹਾਲਤ ਦੇਖਣ ਨੂੰ ਮਿਲ ਰਹੇ ਹਨ | ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਜਨਤਾ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਹੋਰਡਿੰਗ ਤਾਂ ਲਗਾਏ ਜਾ ਰਹੇ ਹਨ, ਪਰ ਖਰੜ ਸ਼ਹਿਰ ਦੇ ਵਸਨੀਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜ਼ੀਰੋ ਦੇ ਬਰਾਬਰ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮਟੌਰ ਵਿਖੇ 'ਕਾਸੋ ਆਪ੍ਰੇਸ਼ਨ' ਚਲਾਇਆ ਚੋਰੀਆਂ ਤੇ ਨਸ਼ੇ ਦੀ ਸਮੱਸਿਆ 'ਤੇ ਹੋਈ ਚਰਚਾ <br/> ਅਗਲੀ ਖ਼ਬਰ ਪਵਨ ਮਨੋਚਾ ਓਮ ਇਨਕਲੇਵ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਣੇ
Ad Position 24