20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਵਨ ਮਨੋਚਾ ਓਮ ਇਨਕਲੇਵ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 24-04-2026
ਖਰੜ, 23 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਓਮ ਇਨਕਲੇਵ ਵੈੱਲਫ਼ੇਅਰ ਸੁਸਾਇਟੀ ਨਿੱਝਰ ਰੋਡ ਮੁੰਡੀ ਖਰੜ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੰਜੇ ਮੌਰੀਆ, ਸਾਬਕਾ ਚੇਅਰਮੈਨ ਸੁਨੀਤਾ ਠਾਕੁਰ, ਸੈਕਟਰੀ ਸੁਖਦੇਵ ਸਿੰਘ, ਜਨਰਲ ਸੈਕਟਰੀ ਗੁਰਵਿੰਦਰ ਸਿੰਘ, ਕੈਸ਼ੀਅਰ ਮੰਜੂ ਸ਼ਰਮਾ ਅਤੇ ਪ੍ਰਮੋਦ ਕੁਮਾਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਵਨ ਮਨੋਚਾ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਪਵਨ ਮਨੋਚਾ ਨੇ ਸਮੁੱਚੇ ਸੁਸਾਇਟੀ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਦਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇਗਾ ਅਤੇ ਜਲਦ ਮਤਾ ਪਾਸ ਕਰਕੇ ਸਮੁੱਚੇ ਮੈਂਬਰਾਂ ਦੇ ਸਹਿਯੋਗ ਨਾਲ ਆਰ. ਸੀ. ਸੀ. ਚਾਰਦੀਵਾਰੀ ਬਣਾਈ ਜਾਵੇਗੀ | ਇਸ ਤੋਂ ਇਲਾਵਾ ਸੁਸਾਇਟੀ ਅੰਦਰ ਨਵੇਂ ਗਾਰਡਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਹੋਰ ਕਾਰਜ ਵੀ ਤਰਜ਼ੀਹ ਦੇ ਆਧਾਰ 'ਤੇ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਖਰੜ 'ਚ ਬੱਤੀ ਗੱੁਲ ਹੋਣ ਕਾਰਨ ਦਿਨ ਛਿਪਦੇ ਹੀ ਬਣ ਜਾਂਦੇ ਹਨ ਬਲੈਕ ਆਊਟ ਵਰਗੇ ਹਾਲਾਤ <br/> ਅਗਲੀ ਖ਼ਬਰ ਸੈਕਟਰ-24 'ਚ ਸੁਧਰੇਗਾ ਢਾਂਚਾ, ਮੇਅਰ ਸੌਰਭ ਜੋਸ਼ੀ ਵਲੋਂ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24