ਚੰਡੀਕੜ੍ਹ, 24 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਚੰਡੀਗੜ੍ਹ ਤੋਂ ਨੈਸ਼ਨਲ ਟੇਸਟਿੰਗ ਏਜੰਸੀ (ਐਨਟੀਏ) ਵੱਲੋਂ 3 ਨਵੀਂ, 2026 ਨੂੰ ਹੋਣ ਵਾਲੀ ਨੀਟ (ਯੂ.ਜੀ.) ਪ੍ਰੀਖਿਆ ਦੀ ਤਿਆਰੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਸੁਪਰਡੈਂਟਾਂ ਦੇ ਨਾਲ ਸਮੀਖਿਆ ਕੀਤੀ | ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰੀਖਿਆ ਨੂੰ ਸ਼ਾਂਤੀਪੂਰਣ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣਾ ਹਰ ਹਾਲ ਵਿਚ ਯਕੀਨੀ ਕੀਤਾ ਜਾਵੇ | ਨਾਲ ਹੀ, 26 ਅਪ੍ਰੈਲ ਨੂੰ ਹਰਿਆਣਾ ਲੋਕ ਸੇਵਾ ਆਯੋਗ ਵਲੋਂ ਐਚ.ਸੀ.ਐਸ. ਅਤੇ ਸਬੰਧਿਤ ਸੇਵਾਵਾਂ ਦੀ ਪ੍ਰੀਖਿਆ ਲਈ ਵੀ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ | ਪੂਰੇ ਸੂਬੇ ਵਿੱਚ ਪ੍ਰੀਖਿਆ ਲਈ 175 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ 65,000 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ | ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ 3 ਮਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਆਫਲਾਇਨ ਮੋਡ ਵਿੱਚ ਕੀਤੀ ਜਾਵੇਗੀ | ਪ੍ਰੀਖਿਆਰਥੀਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪ੍ਰੀਖਿਆ ਕੇਂਦਰਾਂ ਵਿੱਚ ਪ੍ਰਵੇਸ਼ ਦਿੱਤਾ ਜਾਵੇਗਾ ਜਿਸ ਦੇ ਬਾਅਦ ਪ੍ਰਵੇਸ਼ ਬੰਦ ਕਰ ਦਿੱਤਾ ਜਾਵੇਗਾ | ਵੀਡੀਓ ਕਾਨਫਰੰਸਿੰਗ ਨਾਲ ਮੀਟਿੰਗ ਵਿੱਚ ਜੁੜੇ ਨੈਸ਼ਨਲ ਟੇਸਟਿੰਗ ਏਜੰਸੀ ਦੇ ਨਿਦੇਸ਼ਕ ਅਭਿਸ਼ੇਕ ਸਿੰਘ ਨੇ ਦਸਿਆ ਕਿ ਪ੍ਰੀਖਿਆ ਲਈ ਸਾਰੇ ਜਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਹਰੇਕ 100 ਪ੍ਰੀਖਿਆਰਥੀਆਂ 'ਤੇ ਇੱਕ ਸੁਰੱਖਿਆ ਜਾਂਚ ਕਾਊਾਟਰ ਅਤੇ 48 ਪ੍ਰੀਖਿਆਰਥੀਆਂ 'ਤੇ ਇੱਕ ਬਾਇਓਮੈਟਿ੍ਕ ਉਪਕਰਣ ਲਗਾਇਆ ਜਾਵੇਗਾ | 30 ਅਪ੍ਰੈਲ ਤੱਕ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਸੀ.ਸੀ.ਟੀ.ਵੀ. ਕੈਮਰੇ, ਜੈਮਰ ਤੇ ਹੋਰ ਜਰੂਰੀ ਉਪਕਰਣ ਉਪਲਬਧ ਕਰਾ ਦਿੱਤੇ ਜਾਣਗੇ | ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਮਾਲ ਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਉਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ