ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਿਧਾਇਕ ਰੰਧਾਵਾ ਵਲੋਂ ਜ਼ੀਰਕਪੁਰ ਦੇ ਵਾਰਡ ਨੰਬਰ 8 ਤੇ 11 'ਚ 8.87 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/>

Ad Position 21
No active advertisement
ਜ਼ੀਰਕਪੁਰ ਵਿਖੇ 8.87 ਕਰੋੜ ਰੁ. ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਹੈਪੀ ਪੰਡਵਾਲਾ <br/> 25-04-2026
ਜ਼ੀਰਕਪੁਰ, 24 ਅਪ੍ਰੈਲ (ਹੈਪੀ ਪੰਡਵਾਲਾ)-ਸ਼ਹਿਰੀ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਸਥਾਨਕ ਵਾ. ਨੰ. 8 ਅਤੇ 11 'ਚ ਕੁੱਲ 8.87 ਕਰੋੜ ਰੁ. ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਵਾ. ਨੰ. 8 'ਚ ਲਗਭਗ 2.25 ਕਰੋੜ ਰੁ. ਦੀ ਲਾਗਤ ਨਾਲ ਸਟਾਰਮ ਸੀਵਰੇਜ ਪ੍ਰਣਾਲੀ, ਇੰਟਰਲਾਕਿੰਗ ਟਾਈਲਾਂ ਲਗਾਉਣ ਅਤੇ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਸਥਾਪਿਤ ਕਰਨ ਦੇ ਕੰਮ ਸ਼ੁਰੂ ਕੀਤੇ ਗਏ ਹਨ | ਇਸ ਤੋਂ ਇਲਾਵਾ ਵਾ. ਨੰ. 11 'ਚ 6.62 ਕਰੋੜ ਰੁ. ਦੀ ਲਾਗਤ ਨਾਲ ਸਟਾਰਮ ਸੀਵਰ, ਇੰਟਰਲਾਕਿੰਗ ਟਾਈਲਾਂ, ਪਾਰਕਾਂ ਦਾ ਵਿਕਾਸ, ਕਮਿਊਨਿਟੀ ਸੈਂਟਰ ਦੀ ਉਸਾਰੀ ਅਤੇ ਜਲ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਲੋਕ ਭਲਾਈ ਯੋਜਨਾਵਾਂ 'ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜ਼ੀਰਕਪੁਰ ਮਿਊਾਸੀਪਲ ਕੌਂਸਲ ਦੇ ਅਧਿਕਾਰੀ, ਸਥਾਨਕ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਤੋਗਾਂਪੁਰ ਦੇ 50 ਨੌਜਵਾਨ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਸਰਕਾਰੀ ਕਾਲਜ ਡੇਰਾਬੱਸੀ ਵਿਖੇ 'ਜ਼ਿੰਦਗੀ ਜ਼ਿੰਦਾਬਾਦ' ਮੁਹਿੰਮ ਤਹਿਤ ਭਾਸ਼ਨ ਮੁਕਾਬਲੇ ਕਰਵਾਏ <br/>
Ad Position 24
No active advertisement