ਐੱਸ. ਏ. ਐੱਸ. ਨਗਰ, 24 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਨਵੇਂ ਚੁਣੇ ਗਏ ਪ੍ਰਧਾਨ ਅਮਰਜੀਤ ਸਿੰਘ ਪਾਹਵਾ ਵਲੋਂ ਆਪਣੀ ਕਾਰਜਕਾਰਨੀ ਕਮੇਟੀ ਦਾ ਐਲਾਨ ਕਰਦਿਆਂ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਨਵੀਂ ਸੂਚੀ ਵਿਚ ਜੋਗਿੰਦਰ ਸਿੰਘ ਸੋਂਧੀ ਨੂੰ ਚੇਅਰਮੈਨ, ਕਰਮ ਸਿੰਘ ਬਬਰਾ ਨੂੰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਗਿੱਲ ਤੇ ਸੁਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਮਨਜੀਤ ਸਿੰਘ ਮਾਨ ਨੂੰ ਜਨਰਲ ਸਕੱਤਰ, ਸਰਬਜੀਤ ਸਿੰਘ ਬਾਜਵਾ ਨੂੰ ਸੰਯੁਕਤ ਸਕੱਤਰ, ਅਮਰੀਕ ਸਿੰਘ ਨੂੰ ਪ੍ਰਚਾਰ ਸਕੱਤਰ, ਪਦਮਜੀਤ ਸਿੰਘ ਨੂੰ ਖ਼ਜ਼ਾਨਚੀ ਤੇ ਜਗਜੀਤ ਸਿੰਘ ਨੂੰ ਸਟੋਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦਕਿ ਸੁਰਜੀਤ ਸਿੰਘ ਮਠਾੜੂ, ਇੰਦਰਜੀਤ ਸਿੰਘ, ਸੋਹਣ ਸਿੰਘ ਸੂਦ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਤੇ ਸਤਪਾਲ ਸਿੰਘ ਬਾਗ਼ੀ ਨੂੰ ਕਾਰਜਕਾਰੀ ਮੈਂਬਰਾਂ ਵਜੋਂ ਜ਼ਿੰਮੇਵਾਰੀ ਸੌਂਪੀ ਗਈ