ਚੰਡੀਗੜ੍ਹ, 25 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੈਕਟਰ 35-ਬੀ ਚੰਡੀਗੜ੍ਹ ਵਿਖੇ ਸਵੈ ਰੱਖਿਆ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀ ਐਨ.ਐਸ.ਐਸ ਯੂਨਿਟ ਵਲੋਂ ਵਿਦਿਆਰਥੀਆਂ ਨੂੰ ਸਵੈ-ਰੱਖਿਆ ਕਰਨ ਦੇ ਤਰੀਕੇ ਸਿਖਾਏ ਗਏ | ਇਸ ਸੈਮੀਨਾਰ ਦਾ ਸੰਚਾਲਨ ਏ.ਐਸ.ਆਈ ਸੰਜੇ ਨੇ ਮਿਸ ਰੰਜਨਾ ਅਤੇ ਮਿਸ ਪਿੰਕੀ ਦੇ ਸਹਿਯੋਗ ਨਾਲ ਕੀਤਾ | ਟਰੇਨਰਾਂ ਨੇ ਜਾਗਰੂਕਤਾ, ਤੇਜ਼ ਪ੍ਰਤੀਕਿਰਿਆ ਅਤੇ ਨਿੱਜੀ ਸੁਰੱਖਿਆ 'ਤੇ ਕੇਂਦਿ੍ਤ ਵਿਹਾਰਕ ਸਵੈ-ਰੱਖਿਆ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਵਿਹਾਰਕ ਅਭਿਆਸ ਸੈਸ਼ਨਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਸੈਮੀਨਾਰ ਬਹੁਤ ਜਾਣਕਾਰੀ ਭਰਪੂਰ ਅਤੇ ਸਸ਼ਕਤੀਕਰਨ ਸਾਬਤ ਹੋਇਆ, ਜਿਸ ਨਾਲ ਵਿਦਿਆਰਥੀਆਂ ਦੇ ਵਿਸ਼ਵਾਸ, ਸੁਚੇਤਤਾ ਅਤੇ ਚੁਣੌਤੀਪੂਰਨ ਸਥਿਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਤਿਆਰੀ ਵਿਚ ਕਾਫ਼ੀ ਵਾਧਾ ਹੋਇਆ |