03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਡੀ.ਏ.ਵੀ. ਕਾਲਜ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਚੰਡੀਗੜ੍ਹ, 25 ਅਪ੍ਰੈਲ (ਮਾਰਕੰਡਾ)- ਡੀ.ਏ.ਵੀ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਵਿਦਿਆਰਥੀਆਂ ਦੀਆਂ ਅਕਾਦਮਿਕ, ਸੱਭਿਆਚਾਰਕ ਅਤੇ ਸਹਿ-ਪਾਠਕ੍ਰਮਕ ਉਪਲਬਧੀਆਂ ਦਾ ਜਸ਼ਨ ਮਨਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੀ ਤੌਰ 'ਤੇ ਮੁੱਖ ਸਕੱਤਰ ਚੰਡੀਗੜ੍ਹ ਐਚ. ਰਾਜੇਸ਼ ਪ੍ਰਸਾਦ ਸ਼ਾਮਿਲ ਹੋਏ | ਜਿਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਾਲਾਂ ਦੀਆਂ ਸਿੱਖਿਆ ਦਾ ਨਤੀਜਾ ਚਰਿੱਤਰ ਨਿਰਮਾਣ ਅਤੇ ਜਨ ਜੀਵਨ ਵਿਚ ਇਮਾਨਦਾਰੀ ਦੇ ਰੂਪ ਵਿਚ ਹੋਣਾ ਚਾਹੀਦਾ ਹੈ | ਸਮਾਰੋਹ ਵਿਚ ਜਸਟਿਸ ਪ੍ਰੀਤਮ ਪਾਲ (ਸੇਵਾ ਮੁਕਤ) ਉਪ-ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਆਰ. ਸੀ. ਜੀਵਨ ਮੈਂਬਰ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਸ਼ਾਮਿਲ ਹੋਏ | ਡਾ. ਦੀਪਤੀ ਮਦਾਨ ਨੇ ਮਹਿਮਾਨਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਸਵਾਗਤ ਕੀਤਾ | ਪਿ੍ੰਸੀਪਲ ਡਾ. ਮੋਨਾ ਨਾਰੰਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਪ੍ਰੀਤਮ ਪਾਲ ਨੇ ਵਿਦਿਆਰਥੀਆਂ ਨੂੰ ਚੰਗੇ ਵਿਚਾਰ, ਚੰਗੇ ਕਰਮ ਅਤੇ ਚੰਗੇ ਵਿਹਾਰ ਨੂੰ ਅਪਣਾ ਕੇ ਵਧੀਆ ਨਾਗਰਿਕ ਬਣਨ ਦੀ ਪੇ੍ਰਰਨਾ ਦਿੱਤੀ | ਸਮਾਰੋਹ ਵਿਚ ਕੁੱਲ 318 ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ ਟਾਪਰ 18, ਕਾਲਜ ਟਾਪਰ 78, ਖੇਡ ਉਪਲਬਧੀਆਂ ਦੇ ਵਿਦਿਆਰਥੀ 25, ਐਨ.ਸੀ.ਸੀ 57, ਐਨ.ਐਸ.ਐਸ 42, ਸੱਭਿਆਚਾਰਕ ਗਤੀਵਿਧੀਆਂ 95, ਵਿਦਿਆਰਥੀ ਕੇਂਦਰੀ ਸੰਘ ਦੇ ਚੁਣੇ ਹੋਏ ਪ੍ਰਤੀਨਿਧੀ 4, ਕਾਲਜ ਦਾ ਸਰਵੋਤਮ ਵਿਦਿਆਰਥੀ 1, ਸਾਲ ਦਾ ਸਰਵੋਤਮ ਅੰਡਰਗ੍ਰੈਜੂਏਟ ਵਿਦਿਆਰਥੀ 1, ਸਾਲ ਦਾ ਸਰਵੋਤਮ ਖਿਡਾਰੀ 1 ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਿਗਮ ਆਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਤੀਜੇ ਦਿਨ ਇਕ ਉਮੀਦਵਾਰ ਨੇ ਭਰੀ ਨਾਮਜ਼ਦਗੀ ਅਗਲੀ ਖ਼ਬਰ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਏ.ਆਈ.ਐਫ ਸਕੀਮ: ਮੋਹਿੰਦਰ ਭਗਤ
Ad Position 24