04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਿਛਲੇ 6 ਸਾਲਾਂ ਦੌਰਾਨ ਸ਼ਹਿਰ 'ਚ ਦਰੱਖ਼ਤਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜ਼ੀਰਕਪੁਰ, 25 ਅਪ੍ਰੈਲ (ਮਨਿੰਦਰ ਸਿੰਘ)-ਜੰਗਲਾਤ ਵਿਭਾਗ ਨੇ ਜ਼ੀਰਕਪੁਰ ਖੇਤਰ ਵਿਚ ਦਰੱਖ਼ਤਾਂ ਦੀ ਗਿਣਤੀ ਪੂਰੀ ਕਰ ਲਈ ਹੈ | ਵਿਭਾਗ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਦੀ ਹਰੀ ਪੱਟੀ ਵਿਚ ਕੀਤੇ ਗਏ ਸੁਧਾਰ ਸਕਾਰਾਤਮਕ ਦਿਖ ਰਹੇ ਹਨ | ਤਾਜ਼ਾ ਅੰਕੜਿਆਂ ਅਨੁਸਾਰ ਸ਼ਹਿਰ ਵਿਚ ਵੱਡੇ ਦਰੱਖ਼ਤਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨਾਲ ਸਥਾਨਕ ਵਾਤਾਵਰਨ 'ਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ | 2019-20 ਤੱਕ ਸ਼ਹਿਰ ਵਿਚ ਵੱਡੇ ਦਰੱਖ਼ਤਾਂ ਦੀ ਕੁੱਲ ਗਿਣਤੀ 34,337 ਸੀ | ਇਸ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿਚ ਦਰੱਖ਼ਤ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ 'ਤੇ ਲਗਾਤਾਰ ਜ਼ੋਰ ਦਿੱਤਾ ਗਿਆ | 2025-26 ਦੀ ਤਾਜ਼ਾ ਗਿਣਤੀ ਅਨੁਸਾਰ ਇਹ ਗਿਣਤੀ ਵਧ ਕੇ 36,751 ਹੋ ਗਈ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਅੰਦਰ ਹਰੀਆਂ ਪੱਟੀਆਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਹੋਇਆ ਹੈ | ਇਨ੍ਹਾਂ ਪੱਟੀਆਂ ਵਿਚ ਨਾ ਸਿਰਫ਼ ਨਵੇਂ ਬੂਟੇ ਲਗਾਏ ਗਏ ਹਨ, ਸਗੋਂ ਮੌਜੂਦਾ ਨੂੰ ਦਰੱਖ਼ਤਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਢੁਕਵੇਂ ਕਦਮ ਚੁੱਕੇ ਗਏ ਹਨ | ਹਰੀਆਂ ਪੱਟੀਆਂ ਵਿਚ ਇਸ ਸੁਧਾਰ ਦੇ ਨਤੀਜੇ ਵਜੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਰਿਹਾਇਸ਼ੀ ਖੇਤਰਾਂ ਦੇ ਨਾਲ ਦਰੱਖ਼ਤਾਂ ਦੀ ਘਣਤਾ ਵਧੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਉੱਚੇ ਦਰੱਖ਼ਤਾਂ ਵਿਚ ਇਹ ਵਾਧਾ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਤੇ ਗਰਮੀਆਂ ਦੌਰਾਨ ਵਧਦੇ ਤਾਪਮਾਨ ਨੂੰ ਘਟਾਉਣ ਵਿਚ ਮਦਦ ਕਰੇਗਾ | ਜੰਗਲਾਤ ਵਿਭਾਗ ਦੇ ਅਨੁਸਾਰ ਢਕੌਲੀ ਤੋਂ ਮੁਬਾਰਕਪੁਰ ਤੱਕ ਸੜਕ ਦੇ ਦੋਵੇਂ ਪਾਸੇ ਲਗਾਏ ਗਏ ਦਰੱਖ਼ਤਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ | ਇਸ ਸਮੇਂ ਦੌਰਾਨ ਸ਼ਹਿਰ ਵਿਚ 2,414 ਉੱਚੇ ਦਰੱਖ਼ਤਾਂ ਦਾ ਵਾਧਾ ਇਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ | ਇਸ ਸੰਬੰਧੀ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਜੈ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਹਰ ਪੰਜ ਸਾਲਾਂ ਬਾਅਦ ਦਰੱਖ਼ਤਾਂ ਦੀ ਗਿਣਤੀ ਕੀਤੀ ਜਾਂਦੀ ਹੈ | ਇਸ ਸਾਲ ਦਰੱਖ਼ਤਾਂ ਦੀ ਗਿਣਤੀ 2025 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਦਰੱਖ਼ਤਾਂ ਦੀ ਗਿਣਤੀ ਦੇ ਨਾਲ-ਨਾਲ ਦਰੱਖ਼ਤਾਂ ਦੇ ਵਿਕਾਸ ਸੰਬੰਧੀ ਸੰਤੋਸ਼ਜਨਕ ਅੰਕੜੇ ਪ੍ਰਾਪਤ ਹੋਏ ਹਨ | ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ 2,414 ਨਵੇਂ ਦਰੱਖ਼ਤ ਉੱਗੇ ਹਨ, ਜਦਕਿ ਸ਼ਹਿਰ ਵਿਚ ਬਹੁਤ ਸਾਰੇ ਛੋਟੇ ਦਰੱਖ਼ਤਾਂ ਦੀ ਗਿਣਤੀ ਕਰਨਾ ਹਾਲੇ ਬਾਕੀ ਹੈ |

Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦਰਮਿਆਨ ਸਮਝੌਤਾ ਲਾਹੇਵੰਦ ਸਾਬਿਤ ਹੋਵੇਗਾ- ਜੌਲਾ ਅਗਲੀ ਖ਼ਬਰ ਮਾਈਨਿੰਗ ਵਿਭਾਗ ਦੀ ਅੰਤਰਰਾਜੀ ਚੌਕੀ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ <br/>
Ad Position 24