04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵਿਜੇ ਸ਼ਰਮਾ ਟਿੰਕੂ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ <br/>

Ad Position 21
No active advertisement
ਖਰੜ ਸ਼ਹਿਰ ਦੇ ਵਾਰਡ ਨੰ. 13 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੇ ਸ਼ਰਮਾ ਟਿੰਕੂ | ਤਸਵੀਰ : ਜੰਡਪੁਰੀ <br/> 27-04-2026
ਖਰੜ, 26 ਅਪ੍ਰੈਲ (ਜੰਡਪੁਰੀ)-ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ 'ਚ ਵੱਡੀ ਪੱਧਰ 'ਤੇ ਜਿੱਤ ਪ੍ਰਾਪਤ ਕਰੇਗੀ ਅਤੇ ਪਾਰਟੀ ਦੇ ਵਫਾਦਾਰ ਅਤੇ ਯੋਗ ਉਮੀਦਵਾਰਾਂ ਨੂੰ ਹੀ ਟਿਕਟਾਂ ਦੇ ਕੇ ਮੈਦਾਨ 'ਚ ਉਤਾਰਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖਰੜ ਸ਼ਹਿਰ ਦੇ ਵਾਰਡ ਨੰ. 13 'ਚ ਕਾਂਗਰਸੀ ਆਗੂ ਸੁਲਕਸ਼ਨਾ ਪਾਲ ਸੋਨੂ ਵਲੋਂ ਬੁਲਾਈ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਕੀਤਾ | ਇਸ ਮੌਕੇ ਟਿੰਕੂ ਨੇ ਕਿਹਾ ਕਿ ਪਾਰਟੀ ਦੇ ਚੋਣ ਲੜਨ ਦੇ ਇੱਛੁਕ ਉਮੀਦਵਾਰ ਆਪੋ ਆਪਣੇ ਵਾਰਡਾਂ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਦਾ ਸਹਿਯੋਗ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਵਿਚ ਖਰੜ ਸ਼ਹਿਰ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ, ਕਿਉਂਕਿ ਖਰੜ ਸ਼ਹਿਰ ਵਿਕਾਸ ਪੱਖੋਂ ਬਹੁਤ ਬੁਰੀ ਤਰ੍ਹਾਂ ਪਿਛੜ ਚੁੱਕਿਆ ਹੈ | ਇਥੇ ਸ਼ਹਿਰ ਵਾਸੀ ਗਲੀਆਂ-ਨਾਲੀਆਂ, ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਆਦਿ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ | ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਵਰਨਜੀਤ ਕੌਰ ਪ੍ਰਧਾਨ ਮਹਿਲਾ ਜ਼ਿਲ੍ਹਾ ਕਾਂਗਰਸ ਮੁਹਾਲੀ, ਕਮਲਜੀਤ ਸਿੰਘ ਚਾਵਲਾ ਸਾਬਕਾ ਉਪ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, ਦੀਪਕ ਕੌਸ਼ਲ ਸਿਟੀ ਕਾਂਗਰਸ ਪ੍ਰਧਾਨ ਖਰੜ, ਸਵਰਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਮੁਹਾਲੀ, ਬਾਬੂ ਸਿੰਘ ਪਮੋਰ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ, ਮਨਜੀਤ ਕੌਰ ਸੋਨੂ ਸੋਸ਼ਲ ਮੀਡੀਆ ਇੰਚਾਰਜ, ਗੁਰਿੰਦਰ ਸਿੰਘ ਕੈਰੋਂ ਸਾਬਕਾ ਡੀ. ਐਸ. ਪੀ., ਸਰਬਜੀਤ ਕੌਰ, ਸ਼ਸ਼ੀ ਅਗਨੀਹੋਤਰੀ, ਵਿਕਾਸ ਕਪੂਰ, ਉਮਾ ਐਸ. ਬੀ. ਪੀ. ਸੁਸਾਇਟੀ ਮੀਤ ਪ੍ਰਧਾਨ, ਐਡਵੋਕੇਟ ਪੁਨੀਤ ਅਟਵਾਲ, ਵਿਸ਼ਾਲ ਵੱਟੂ, ਨਿਰਮਲ ਸਿੰਘ ਹਰਲਾਲਪੁਰ, ਜੋਤੀ ਖਰੜ, ਜਸਵੀਰ ਸਿੰਘ, ਮਾ. ਹਰਵਿੰਦਰ ਸਿੰਘ, ਪਰਵਿੰਦਰ ਸਿੰਘ ਸੀਨੀਅਰ ਉਪ ਪ੍ਰਧਾਨ, ਮਨਪ੍ਰੀਤ ਸਿੰਘ ਬੱਤਰਾ ਤੇ ਕੁਲਦੀਪ ਸਿੰਘ ਓਇੰਦ ਪੀ. ਏ. ਹਲਕਾ ਇੰਚਾਰਜ ਖਰੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਕਰਵਾਏ ਪ੍ਰੋਗਰਾਮ 'ਚ ਪਹੁੰਚੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ <br/> ਅਗਲੀ ਖ਼ਬਰ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਦਸਵੀਂ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ <br/>
Ad Position 24