04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਗੁਰਦਰਸ਼ਨ ਸਿੰਘ ਸੈਣੀ ਵਲੋਂ ਕਰਵਾਏ ਪ੍ਰੋਗਰਾਮ 'ਚ ਪਹੁੰਚੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ <br/>

Ad Position 21
No active advertisement
ਜ਼ੀਰਕਪੁਰ ਪਹੁੰਚਣ 'ਤੇ ਅਸ਼ਵਨੀ ਸ਼ਰਮਾ ਦਾ ਸਵਾਗਤ ਕਰਦੇ ਹੋਏ ਗੁਰਦਰਸ਼ਨ ਸਿੰਘ ਸੈਣੀ, ਹਰਦੀਪ ਸਿੰਘ ਸੈਣੀ ਤੇ ਹਰਜੀਤ ਮਿੰਟਾ | ਤਸਵੀਰ : ਹੈਪੀ ਪੰਡਵਾਲਾ <br/> 27-04-2026
ਜ਼ੀਰਕਪੁਰ, 26 ਅਪ੍ਰੈਲ (ਹੈਪੀ ਪੰਡਵਾਲਾ)-ਜ਼ੀਰਕਪੁਰ ਸਥਿਤ ਭਾਜਪਾ ਦਫ਼ਤਰ ਵਿਖੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਮਨ ਕੀ ਬਾਤ' ਨੂੰ ਸੁਣਨ ਲਈ ਉਲੀਕੇ ਗਏ ਪ੍ਰੋਗਰਾਮ 'ਚ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਪ੍ਰਧਾਨ ਸ਼ਰਮਾ ਨੇ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਕਈ ਅਹਿਮ ਐਲਾਨ ਕੀਤੇ | ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਹੁਣ ਪੰਜਾਬ 'ਚ ਕਿਸੇ ਦੇ ਸਹਾਰੇ ਦੀ ਮੁਥਾਜ ਨਹੀਂ ਹੈ | ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੀ ਮਜ਼ਬੂਤੀ ਨਾਲ ਆਪਣੇ ਬਲਬੂਤੇ 'ਤੇ ਲੜੇਗੀ | ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਵੀ ਪਾਰਟੀ ਆਪਣੇ ਚੋਣ ਨਿਸ਼ਾਨ 'ਤੇ ਹੀ ਲੜੇਗੀ, ਜਿਸ ਲਈ ਵਰਕਰਾਂ ਨੂੰ ਹੁਣੇ ਤੋਂ ਕਮਰ ਕੱਸ ਲੈਣੀ ਚਾਹੀਦੀ ਹੈ | ਉਕਤ ਪ੍ਰੋਗਰਾਮ ਦੌਰਾਨ ਹਰਜੀਤ ਸਿੰਘ ਮਿੰਟਾ, ਏਕਤਾ ਨਾਗਪਾਲ, ਮੁਕੇਸ਼ ਗਾਂਧੀ, ਮੰਡਲ ਪ੍ਰਧਾਨ ਸਤਪਾਲ ਬਾਂਸਲ, ਨੇਹਾ ਸ਼ਰਮਾ, ਪ੍ਰਦੀਪ ਸ਼ਰਮਾ, ਨਵੀਨ ਸਾਗਵਾਨ, ਸੁਧੀਰ ਬੱਤਰਾ, ਮੋਨੂੰ ਸ਼ਰਮਾ, ਅਮਰਿੰਦਰ ਰਾਜਾ, ਸੂਬੇਦਾਰ ਰਵਿੰਦਰ, ਹਰਦੀਪ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਨੰਤ ਭਾਰਦਵਾਜ ਸਮੇਤ ਵੱਡੀ ਗਿਣਤੀ 'ਚ ਸਥਾਨਕ ਆਗੂ ਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਡੇਰਾਬੱਸੀ ਹਲਕੇ ਵਿਖੇ ਵੋਟਰ ਸੂਚੀਆਂ ਦੀਆਂ ਗੜਬੜੀ ਦੀਆਂ ਸ਼ਿਕਾਇਤਾਂ ਦਾ ਰਾਜ ਚੋਣ ਕਮਿਸ਼ਨ ਸ਼ਿਕਾਇਤਾਂ ਮਿਲਣ 'ਤ... ਅਗਲੀ ਖ਼ਬਰ ਵਿਜੇ ਸ਼ਰਮਾ ਟਿੰਕੂ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ <br/>
Ad Position 24