04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਾਮਲਾ ਡੇਰਾਬੱਸੀ ਹਲਕੇ ਵਿਖੇ ਵੋਟਰ ਸੂਚੀਆਂ ਦੀਆਂ ਗੜਬੜੀ ਦੀਆਂ ਸ਼ਿਕਾਇਤਾਂ ਦਾ ਰਾਜ ਚੋਣ ਕਮਿਸ਼ਨ ਸ਼ਿਕਾਇਤਾਂ ਮਿਲਣ 'ਤੇ ਹੋਇਆ ਸਖ਼ਤ ਐਸ. ਡੀ. ਐਮ. ਡੇਰਾਬੱਸੀ ਨੂੰ ਮੁੜ ਤੋਂ ਜਾਂਚ ਕਰਨ ਦੇ ਹੁਕਮ

Ad Position 21
No active advertisement
ਅਜੀਤ ਡੈਸਕ 27-04-2026
ਇਸ ਬਾਬਤ ਐਸ. ਡੀ. ਐਮ. ਡੇਰਾਬੱਸੀ ਦੇ ਅਮਿਤ ਗੁਪਤਾ ਨੇ ਦੱਸਿਆ ਕਿ ਵਾਰਡ ਵਾਈਜ਼ ਇਤਰਾਜ਼ ਦਾਇਰ ਕਰਨ ਦੀ ਅੰਤਿਮ ਮਿਤੀ ਤੱਕ ਸੈਂਕੜੇ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦੀ ਮੁਕੰਮਲ ਪੜਤਾਲ 30 ਅਪ੍ਰੈਲ ਤੱਕ ਕਰ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਸਟੇਟ ਚੋਣ ਕਮਿਸ਼ਨ ਵਲੋਂ ਭੇਜੇ ਗਏ ਵਿਸ਼ੇਸ਼ ਇਤਰਾਜ਼ਾਂ ਦੀ ਵੀ ਤਸੱਲੀਬਖਸ਼ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਅਨੁਸਾਰ 23 ਅਪ੍ਰੈਲ ਤੱਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਰ ਨੌਜਵਾਨ ਦੀ ਵੋਟ ਯਕੀਨੀ ਤੌਰ 'ਤੇ ਬਣਾਈ ਜਾਵੇਗੀ ਅਤੇ ਸੁਧਾਈ ਤੋਂ ਬਾਅਦ ਨਵੀਂ ਵੋਟਰ ਸੂਚੀ 5 ਮਈ ਨੂੰ ਜਨਤਕ ਕਰ ਦਿੱਤੀ ਜਾਵੇਗੀ |


ਡੇਰਾਬੱਸੀ, 26 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਅਧੀਨ ਆਉਂਦੀਆਂ ਜੀਰਕਪੁਰ, ਡੇਰਾਬੱਸੀ ਤੇ ਲਾਲੜੂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਤਿਆਰ ਕੀਤੀਆਂ ਡਰਾਫਟ ਵੋਟਰ ਸੂਚੀਆਂ 'ਚ ਸਾਹਮਣੇ ਆਈਆਂ ਵੱਡੀਆਂ ਖਾਮੀਆਂ 'ਤੇ ਰਾਜ ਚੋਣ ਕਮਿਸ਼ਨ ਨੇ ਸਖ਼ਤ ਐਕਸ਼ਨ ਲਿਆ ਹੈ | ਡੇਰਾਬੱਸੀ ਦੇ ਲੋਕਾਂ ਵਲੋਂ ਸਿੱਧੇ ਤੌਰ 'ਤੇ ਚੰਡੀਗੜ੍ਹ ਸਥਿਤ ਕਮਿਸ਼ਨ ਦੇ ਦਫ਼ਤਰ ਵਿਚ ਦਾਇਰ ਇਤਰਾਜ਼ਾਂ ਅਤੇ ਅਖਬਾਰਾਂ 'ਚ ਪ੍ਰਕਾਸ਼ਿਤ ਹੋਈਆਂ ਖਬਰਾਂ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਡੇਰਾਬੱਸੀ ਦੇ ਐਸ. ਡੀ. ਐਮ.-ਕਮ-ਚੋਣ ਰਜਿਸਟ੍ਰੇਸ਼ਨ ਅਫ਼ਸਰ ਨੂੰ ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਵੱਖਰੇ ਤੌਰ 'ਤੇ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ | ਹਲਕੇ ਦੀਆਂ ਤਿੰਨ ਨਗਰ ਕੌਂਸਲਾਂ ਦੀਆਂ ਵੋਟਰ ਸੂਚੀਆਂ ਵਿਚ ਹੋਈ ਕਥਿਤ ਗੜਬੜੀ ਖ਼ਿਲਾਫ਼ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਮੇਤ ਸਮੁੱਚੀਆਂ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ | ਵਿਰੋਧੀ ਆਗੂਆਂ ਨੇ ਸੱਤਾਧਾਰੀ ਧਿਰ 'ਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਆਸੀ ਇਸ਼ਾਰੇ 'ਤੇ ਹਜ਼ਾਰਾਂ ਵੋਟਾਂ ਨਾਲ ਛੇੜਛਾੜ ਕੀਤੀ ਗਈ ਹੈ | ਉਨ੍ਹਾਂ ਇਲਜ਼ਾਮ ਲਗਾਇਆ ਕਿ ਜਿੱਥੇ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਦੀਆਂ ਵੋਟਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ, ਉਥੇ ਹੀ ਵਿਰੋਧੀ ਧਿਰਾਂ ਦੀਆਂ ਸੈਂਕੜੇ ਵੋਟਾਂ ਨੂੰ ਉਨ੍ਹਾਂ ਦੇ ਅਸਲ ਵਾਰਡਾਂ 'ਚੋਂ ਕੱਟ ਕੇ ਦੂਜੇ ਵਾਰਡਾਂ ਵਿਚ ਖਿੰਡਾ ਦਿੱਤਾ ਗਿਆ ਹੈ, ਜਿਸ ਕਾਰਨ ਉਮੀਦਵਾਰਾਂ ਨੂੰ ਚੋਣ ਤਿਆਰੀਆਂ ਦੀ ਬਜਾਏ ਆਪਣੇ ਵੋਟਰਾਂ ਨੂੰ ਲੱਭਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ |
ਸਮੁੱਚੇ ਹਲਕੇ ਦੇ ਵੋਟਰਾਂ ਦੀ ਪੜਤਾਲ ਦੀ ਮੰਗ
ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਸਾਰੇ 67 ਵਾਰਡਾਂ ਦੀਆਂ ਵੋਟਰ ਸੂਚੀਆਂ ਦੀ ਮੁੜ ਪੜਤਾਲ ਕੀਤੀ ਜਾਵੇ ਅਤੇ ਕੱਟੀਆਂ ਗਈਆਂ ਜਾਇਜ਼ ਵੋਟਾਂ ਨੂੰ ਬਹਾਲ ਕੀਤਾ ਜਾਵੇ ਤੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਸ ਗੜਬੜੀ ਦਾ ਆਲਮ 'ਚ ਖੁਦ ਵੋਟਾਂ ਬਣਾਉਣ ਦੀ ਡਿਊਟੀ ਨਿਭਾਉਣ ਵਾਲੇ ਵਾਰਡ ਨੰ. 8 ਵਾਸੀ ਬੀ. ਐਲ. ਓ. ਪੁਨੀਤ ਗੁਪਤਾ ਵੀ ਇਸ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਦੀ ਵੋਟ ਕੱਟ ਕੇ ਵਾਰਡ ਨੰ. 5 ਵਿਚ ਪਾ ਦਿੱਤੀ ਗਈ ਹੈ | ਇਸੇ ਤਰ੍ਹਾਂ ਲਾਲੜੂ ਦੇ ਇਕ ਸਾਂਝੇ ਪਰਿਵਾਰ ਦੀਆਂ 7 ਵੋਟਾਂ ਨੂੰ 5 ਵੱਖ-ਵੱਖ ਵਾਰਡਾਂ ਵਿਚ ਵੰਡ ਦਿੱਤਾ ਗਿਆ ਅਤੇ 6 ਮਹੀਨੇ ਪਹਿਲਾਂ ਸਵਰਗਵਾਸ ਹੋ ਚੁੱਕੇ ਉਨ੍ਹਾਂ ਦੇ ਪਿਤਾ ਦੀ ਵੋਟ ਅਸਲ ਰਿਹਾਇਸ਼ ਤੋਂ 8 ਕਿਲੋਮੀਟਰ ਦੂਰ ਬਣਾ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਦੇਵੀਨਗਰ ਮੋੜ 'ਤੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਤਿਆਰੀ ਤੋਂ ਭੜਕੇ ਪਿੰਡ ਵਾਸੀ ਠੇਕਾ ਬੰਦ ਕਰਵਾਉਣ ਲਈ ਪ੍... ਅਗਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਕਰਵਾਏ ਪ੍ਰੋਗਰਾਮ 'ਚ ਪਹੁੰਚੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ <br/>
Ad Position 24