04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਡੇਰਾਬੱਸੀ ਦੇ ਦੇਵੀਨਗਰ ਮੋੜ 'ਤੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਤਿਆਰੀ ਤੋਂ ਭੜਕੇ ਪਿੰਡ ਵਾਸੀ ਠੇਕਾ ਬੰਦ ਕਰਵਾਉਣ ਲਈ ਪ੍ਰਸ਼ਾਸਨ ਵਿਰੁੱਧ ਖੋਲਿ੍ਹਆ ਮੋਰਚਾ <br/>

Ad Position 21
No active advertisement
ਦੇਵੀਨਗਰ ਮੋੜ 'ਤੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ 'ਚ ਸ਼ੈੱਡ ਅੱਗੇ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 27-04-2026
ਡੇਰਾਬੱਸੀ, 26 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਅੰਬਾਲਾ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਦੇਵੀਨਗਰ ਦੇ ਮੁੱਖ ਮੋੜ 'ਤੇ ਆਬਕਾਰੀ ਵਿਭਾਗ ਵਲੋਂ ਸ਼ਰਾਬ ਦਾ ਨਵਾਂ ਠੇਕਾ ਖੋਲ੍ਹਣ ਦੀਆਂ ਤਿਆਰੀਆਂ ਨੇ ਇਲਾਕੇ ਵਿਚ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ ਹੈ | ਅੱਜ ਜਿਵੇਂ ਹੀ ਪਿੰਡ ਵਾਸੀਆਂ ਨੂੰ ਇਥੇ ਠੇਕੇ ਲਈ ਆਰਜ਼ੀ ਸ਼ੈੱਡ ਬਣਾਏ ਜਾਣ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ 'ਚ ਇਕੱਠੇ ਹੋਏ ਮਰਦਾਂ ਅਤੇ ਮਹਿਲਾਵਾਂ ਨੇ ਮੌਕੇ 'ਤੇ ਪਹੁੰਚ ਕੇ ਇਹ ਕੰਮ ਰੁਕਵਾ ਦਿੱਤਾ ਅਤੇ ਵਿਭਾਗ ਤੇ ਠੇਕੇਦਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਕਿ੍ਸ਼ਨ ਸੈਣੀ ਅਤੇ ਇਕਬਾਲ ਲਾਲੀ ਸਮੇਤ ਹੋਰਨਾਂ ਆਗੂਆਂ ਨੇ ਸਖ਼ਤ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਿਸ ਸਥਾਨ ਦੀ ਚੋਣ ਠੇਕੇ ਲਈ ਕੀਤੀ ਗਈ ਹੈ, ਉਹ ਪਿੰਡ ਦੀ ਮੁੱਖ ਸੰਪਰਕ ਸੜਕ ਦਾ ਪ੍ਰਵੇਸ਼ ਦੁਆਰ ਹੈ | ਉਨ੍ਹਾਂ ਦੱਸਿਆ ਕਿ ਇਹ ਮੋੜ ਇਕ ਮਿੰਨੀ ਬੱਸ ਸਟੈਂਡ ਵਜੋਂ ਜਾਣਿਆ ਜਾਂਦਾ ਹੈ, ਜਿਥੇ ਸਵੇਰ ਤੋਂ ਦੇਰ ਸ਼ਾਮ ਤੱਕ ਸਕੂਲੀ ਬੱਚਿਆਂ, ਕਾਲਜ ਦੀਆਂ ਵਿਦਿਆਰਥਣਾਂ ਅਤੇ ਨੌਕਰੀਪੇਸ਼ਾ ਔਰਤਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਇਸ ਤੋਂ ਇਲਾਵਾ ਨੇੜੇ ਹੀ ਹਿਮਸ ਹਸਪਤਾਲ ਹੋਣ ਕਾਰਨ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਵੀ ਅਕਸਰ ਇਸੇ ਰਸਤੇ ਦੀ ਵਰਤੋਂ ਕਰਦੇ ਹਨ | ਉਨ੍ਹਾਂ ਕਿਹਾ ਕਿ ਅਜਿਹੀ ਭੀੜ-ਭੜੱਕੇ ਵਾਲੀ ਅਤੇ ਜਨਤਕ ਥਾਂ 'ਤੇ ਸ਼ਰਾਬ ਦਾ ਠੇਕਾ ਖੋਲ੍ਹਣਾ ਨਾ ਸਿਰਫ਼ ਪਿੰਡ ਦੇ ਸਮਾਜਿਕ ਮਾਹੌਲ ਨੂੰ ਗੰਧਲਾ ਕਰੇਗਾ, ਸਗੋਂ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਵੀ ਵੱਡਾ ਖਤਰਾ ਬਣ ਜਾਵੇਗਾ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਨਾਜਾਇਜ਼ ਫੈਸਲੇ ਨੂੰ ਤੁਰੰਤ ਵਾਪਸ ਲੈਂਦੇ ਹੋਏ ਠੇਕੇ ਨੂੰ ਕਿਸੇ ਹੋਰ ਸੁਰੱਖਿਅਤ ਥਾਂ 'ਤੇ ਤਬਦੀਲ ਨਾ ਕੀਤਾ ਗਿਆ ਤਾਂ ਉਹ ਹਾਈਵੇਅ ਜਾਮ ਕਰਨ ਵਰਗੇ ਤਿੱਖੇ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ | ਇਸ ਬਾਬਤ ਡੇਰਾਬੱਸੀ ਦੇ ਐਸ. ਡੀ. ਐਮ. ਅਮਿਤ ਗੁਪਤਾ ਨੇ ਦੱਸਿਆ ਕਿ ਉਹ ਆਬਕਾਰੀ ਅਤੇ ਕਰ ਵਿਭਾਗ ਦੇ ਨਾਲ ਤਾਲਮੇਲ ਕਰਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਉਪਰਾਲਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਡੇਰਾਬੱਸੀ ਹਲਕੇ ਵਿਖੇ ਵੋਟਰ ਸੂਚੀਆਂ ਦੀਆਂ ਗੜਬੜੀ ਦੀਆਂ ਸ਼ਿਕਾਇਤਾਂ ਦਾ ਰਾਜ ਚੋਣ ਕਮਿਸ਼ਨ ਸ਼ਿਕਾਇਤਾਂ ਮਿਲਣ 'ਤ... ਅਗਲੀ ਖ਼ਬਰ ਮਾਮਲਾ ਡੇਰਾਬੱਸੀ ਹਲਕੇ ਵਿਖੇ ਵੋਟਰ ਸੂਚੀਆਂ ਦੀਆਂ ਗੜਬੜੀ ਦੀਆਂ ਸ਼ਿਕਾਇਤਾਂ ਦਾ ਰਾਜ ਚੋਣ ਕਮਿਸ਼ਨ ਸ਼ਿਕਾਇਤਾਂ ਮਿਲਣ 'ਤ...
Ad Position 24