ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਿਸਲ ਸਤਲੁਜ ਵਲੋਂ ਫ਼ਤਿਹਗੜ੍ਹ ਪੈਲੇਸ 'ਚ ਰੈਲੀ ਕੱਲ੍ਹ

Ad Position 21
No active advertisement
ਅਜੀਤ ਡੈਸਕ 02-05-2026
ਮਾਜਰੀ, 1 ਮਈ (ਕੁਲਵੰਤ ਸਿੰਘ ਧੀਮਾਨ)-ਮਿਸਲ ਸਤਲੁਜ ਵਲੋਂ 3 ਮਈ ਨੂੰ ਫ਼ਤਹਿਗੜ੍ਹ ਪੈਲੇਸ ਵਿਖੇ ਹਲਕਾ ਖਰੜ ਦੀ ਵਿਸ਼ੇਸ਼ ਰੈਲੀ ਰੱਖੀ ਗਈ ਹੈ | ਇਹ ਜਾਣਕਾਰੀ ਮਿਸਲ ਦੇ ਕੌਮੀ ਯੂਥ ਆਗੂ ਹਰਜੀਤ ਸਿੰਘ ਖਿਜ਼ਰਾਬਾਦ ਨੇ ਲੋਕ ਹਿੱਤ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ ਤੇ ਦਰਸ਼ਨ ਸਿੰਘ ਖੇੜਾ ਨੂੰ ਰੈਲੀ 'ਚ ਸ਼ਾਮਿਲ ਹੋਣ ਸੰਬੰਧੀ ਸੱਦਾ-ਪੱਤਰ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਪੰਥਕ ਮੁੱਦਿਆਂ ਦੀ ਸੁਰਜੀਤੀ ਨੂੰ ਕਾਇਮ ਰੱਖਣ ਲਈ ਆਵਾਜ਼ ਬੁਲੰਦ ਕਰਨ ਤੇ ਸਿਆਸੀ ਤੌਰ 'ਤੇ ਬਰਾਬਰਤਾ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਪਹਿਰਾ ਦੇਣ ਦੀ ਜ਼ਰੂਰਤ, ਪਰ ਮੌਜੂਦਾ ਪਾਰਟੀਆਂ ਪੰਥ ਤੇ ਪੰਜਾਬ ਦੇ ਮੁੱਦਿਆਂ ਤੋਂ ਭਟ ਕੇ ਸਿਰਫ਼ ਆਪਣੀ ਧਿਰ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਥ ਲਈ ਫ਼ਿਕਰਮੰਦ ਆਗੂਆਂ ਵਲੋਂ ਮਿਸਲ ਦਾ ਗਠਨ ਕਰਕੇ ਇਨ੍ਹਾਂ ਦੋਵਾਂ ਪੱਖਾਂ ਨੂੰ ਉਭਾਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਅਸਲ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਮਿਸਲ ਵਲੋਂ ਹਲਕਾ ਖਰੜ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ 3 ਮਈ ਨੂੰ ਹਲਕਾ ਖਰੜ ਦੇ ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਫ਼ਤਿਹਗੜ੍ਹ ਪੈਲੇਸ ਵਿਖੇ 11 ਵਜੇ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਮਿਸਲ ਦੇ ਸੰਸਥਾਪਕ ਅਜੇਪਾਲ ਸਿੰਘ ਬਰਾੜ ਸੰਬੋਧਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਸੱਥ ਦੇ ਉਪਰਾਲੇ ਸਦਕਾ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਡੇਰਾਬੱਸੀ ਵਿਖੇ ਕੈਂਸਰ ਸਕ੍ਰੀਨਿੰਗ ਕੈਂਪ ਦੌਰਾਨ 316 ਮਰੀਜ਼ਾਂ ਦੀ ਮੁਫ਼ਤ ਜਾਂਚ <br/>
Ad Position 24
No active advertisement