ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰ ਦਿਵਸ ਸਮਾਰੋਹ ਦੌਰਾਨ ਸਰਕਾਰ 'ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਲਗਾਇਆ ਦੋਸ਼ <br/>

Ad Position 21
No active advertisement
ਅਜੀਤ ਡੈਸਕ 02-05-2026
ਚੰਡੀਗੜ੍ਹ, 1 ਮਈ (ਅਜਾਇਬ ਸਿੰਘ ਔਜਲਾ) - ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ, ਗੌਰਮਿੰਟ ਤੇ ਐਮ.ਸੀ. ਕਰਮਚਾਰੀ ਅਤੇ ਮਜ਼ਦੂਰਾਂ ਦੀ ਤਾਲਮੇਲ ਕਮੇਟੀ ਯੂ.ਟੀ. ਚੰਡੀਗੜ੍ਹ ਦੇ ਸੱਦੇ 'ਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਸੈਕਟਰ 32 ਦੇ ਵਾਟਰ ਵਰਕਸ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਤਾਲਮੇਲ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਕਨਵੀਨਰ ਰਘਬੀਰ ਚੰਦ, ਚੇਅਰਮੈਨ ਸੁਰੇਸ਼ ਕੁਮਾਰ ਤੇ ਸੀਨੀਅਰ ਉਪ ਪ੍ਰਧਾਨ ਰਾਜਿੰਦਰ ਕੁਮਾਰ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨਵੇਂ ਕਾਨੂੰਨਾਂ ਰਾਹੀਂ ਸੰਵਿਧਾਨ ਦੁਆਰਾ ਮਜ਼ਦੂਰਾਂ ਨੂੰ ਗਾਰੰਟੀ ਦਿੱਤੇ ਗਏ ਅਧਿਕਾਰਾਂ ਨੂੰ ਖੋਹ ਰਹੀ ਹੈ | ਟਰੇਡ ਯੂਨੀਅਨਾਂ ਨੂੰ ਦਿੱਤੇ ਗਏ ਸਮਾਨਤਾ ਦੇ ਸੰਵਿਧਾਨਕ ਅਧਿਕਾਰ ਤੇ ਹੜਤਾਲ ਦੇ ਅਧਿਕਾਰ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚਾਰ ਨਵੇਂ ਕਿਰਤ ਕੋਡ ਲਾਗੂ ਕਰਕੇ, ਸੰਵਿਧਾਨਕ ਅਧਿਕਾਰਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਸਰਕਾਰ ਕੰਮ ਦੇ ਘੰਟੇ ਵਧਾ ਕੇ ਪੂੰਜੀਪਤੀਆਂ ਦਾ ਪੱਖ ਲੈ ਰਹੀ ਹੈ | ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਸਰਕਾਰ ਨਾ ਤਾਂ ਮਜ਼ਦੂਰਾਂ ਦੇ ਹੱਕ ਵਿਚ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਉਨ੍ਹਾਂ ਦੇ ਹੱਕ ਵਿਚ ਲਾਗੂ ਕਰ ਰਹੀ ਹੈ | ਮਜ਼ਦੂਰਾਂ ਦੇ ਮੌਲਿਕ ਅਧਿਕਾਰਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਅਤੇ ਬੋਨਸ ਭੁਗਤਾਨ ਕਾਨੂੰਨ ਲਾਗੂ ਕੀਤੇ ਜਾਣ | ਤਜਰਬੇ ਦੇ ਆਧਾਰ 'ਤੇ ਆਊਟ ਸੋਰਸ ਕੀਤੇ ਕਾਮਿਆਂ ਨੂੰ ਅਗਲੇ ਉੱਚ ਡੀ.ਸੀ. ਰੇਟ ਦਿੱਤੇ ਜਾਣ, ਰੋਜ਼ਾਨਾ ਦਿਹਾੜੀਦਾਰ ਕਾਮਿਆਂ ਨੂੰ ਵੀ ਸਾਰੇ ਲਾਭ ਦਿੱਤੇ ਜਾਣ, ਖ਼ਾਲੀ ਅਸਾਮੀਆਂ ਜਲਦੀ ਭਰੀਆਂ ਜਾਣ | ਇਸ ਮੌਕੇ ਮੁੱਖ ਪੋਰਟਰ ਅਨਿਲ ਕੁਮਾਰ, ਰਾਹੁਲ ਵੇਦ, ਨਰੇਸ਼ ਕੁਮਾਰ, ਹਰਜੀਤ ਸਿੰਘ, ਕਿਸ਼ੋਰੀ ਲਾਲ, ਅਮਿਤ ਕੁਮਾਰ, ਪ੍ਰਧਾਨ ਨਿਰਮਲ ਸਿੰਘ, ਰਾਮਦੁਲਾਰ ਦੇ ਨਾਲ-ਨਾਲ ਮਨੂ ਰਾਮ, ਰਾਜਿੰਦਰ ਸਿੰਘ, ਵੀਰ ਸਿੰਘ, ਰਾਜੂ ਵਾਲਮੀਕਿ, ਲਾਲ ਸਿੰਘ,

Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਹਾਊਸ ਮੀਟਿੰਗ ਤੋਂ ਬਾਅਦ ਤਹਿਬਾਜ਼ਾਰੀ ਟੀਮ ਐਕਸ਼ਨ ਮੋਡ 'ਚ, ਗੈਰ-ਕਾਨੂੰਨੀ ਵੈਂਡਰਾਂ ਖਿਲਾਫ਼ ਸਖ਼ਤੀ, 52 ਚਲਾਨ... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਸੱਥ ਦੇ ਉਪਰਾਲੇ ਸਦਕਾ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ
Ad Position 24
No active advertisement