ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਿਗਮ ਦੀ ਹਾਊਸ ਮੀਟਿੰਗ ਤੋਂ ਬਾਅਦ ਤਹਿਬਾਜ਼ਾਰੀ ਟੀਮ ਐਕਸ਼ਨ ਮੋਡ 'ਚ, ਗੈਰ-ਕਾਨੂੰਨੀ ਵੈਂਡਰਾਂ ਖਿਲਾਫ਼ ਸਖ਼ਤੀ, 52 ਚਲਾਨ ਕੱਟੇ <br/>

Ad Position 21
No active advertisement
ਅਜੀਤ ਡੈਸਕ 02-05-2026
ਚੰਡੀਗੜ੍ਹ, 1 ਮਈ (ਸੰਦੀਪ ਕੁਮਾਰ ਮਾਹਨਾ) - ਬੀਤੇ ਦਿਨੀਂ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਉੱਠੇ ਅਣਅਧਿਕਾਰਤ ਵੇਂਡਰਾਂ ਦੇ ਮੁੱਦੇ ਤੋਂ ਬਾਅਦ ਨਗਰ ਨਿਗਮ ਦੀ ਤਹਿਬਾਜ਼ਾਰੀ ਵਿੰਗ ਦੀ ਟੀਮ ਸ਼ੁੱਕਰਵਾਰ ਨੂੰ ਹਰਕਤ ਵਿਚ ਆ ਗਈ ਹੈ | ਇਸ ਦੇ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਅਤੇ ਇਲਾਕਿਆਂ ਵਿਚ ਗੈਰ-ਕਾਨੂੰਨੀ ਰੇਹੜੀ-ਫੜੀ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ |
ਨਿਗਮ ਦੀ ਤਹਿਬਾਜ਼ਾਰੀ ਟੀਮ ਵਲੋਂ ਮਨੀਮਾਜਰਾ, ਸੈਕਟਰ-22 ਦੀ ਮੋਬਾਈਲ ਮਾਰਕੀਟ ਅਤੇ ਨਯਾ ਗਾਂਵ ਬੈਰੀਅਰ ਸਮੇਤ ਕਈ ਭੀੜ-ਭਾੜ ਵਾਲੇ ਇਲਾਕਿਆਂ ਵਿਚ ਸਖਤ ਚੈਕਿੰਗ ਕੀਤੀ ਗਈ | ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਤੇ ਬਿਨਾਂ ਰਜਿਸਟੇ੍ਰਸ਼ਨ ਕੰਮ ਕਰ ਰਹੇ ਵੇਂਡਰਾਂ ਦੇ ਕੁੱਲ 52 ਚਲਾਨ ਕੱਟੇ ਗਏ |
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਪੈਦਲ ਚੱਲਣ ਵਾਲਿਆਂ ਲਈ ਰਾਹ ਸੁਗਮ ਬਣਾਉਣਾ, ਭੀੜ ਵਾਲੇ ਬਾਜ਼ਾਰਾਂ ਵਿਚ ਜਾਮ ਦੀ ਸਮੱਸਿਆ ਨੂੰ ਘਟਾਉਣਾ ਅਤੇ ਸ਼ਹਿਰ ਵਿਚ ਕਾਨੂੰਨੀ ਵਿਵਸਥਾ ਬਣਾਈ ਰੱਖਣਾ ਹੈ | ਇਸ ਦੇ ਨਾਲ ਹੀ ਮਨੀਮਾਜਰਾ ਮਾਰਕੀਟ ਖੇਤਰ ਵਿਚ ਨਾਜਾਇਜ਼ ਖੜ੍ਹੀਆਂ ਕੀਤੀਆਂ ਗੱਡੀਆਂ ਨੂੰ ਜ਼ਬਤ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਪਾਰਕਿੰਗ ਸੰਬੰਧੀ ਆ ਰਹੀ ਦਿੱਕਤ ਤੋਂ ਰਾਹਤ ਮਿਲੀ ਹੈ |
ਨਗਰ ਨਿਗਮ ਨੇ ਸਪਸਟ ਕੀਤਾ ਹੈ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਆਗਾਮੀ ਸਮੇਂ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਉਲੰਘਣਾਂ ਨੂੰ ਰੋਕਿਆ ਜਾ ਸਕੇ ਅਤੇ ਜਨਤਕ ਥਾਵਾਂ 'ਤੇ ਸਫ਼ਾਈ ਅਤੇ ਪਹੁੰਚ ਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ | ਨਿਗਮ ਨੇ ਵੇਂਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਦਾਇਰੇ ਵਿਚ ਰਹਿ ਕੇ ਹੀ ਆਪਣਾ ਕਾਰੋਬਾਰ ਕਰਨ |

Ad Position 22
No active advertisement
ਪਿਛਲੀ ਖ਼ਬਰ ਮਈ ਦਿਵਸ ਕਿਰਤੀਆਂ ਦੇ ਸੰਘਰਸ਼ਮਈ ਇਤਿਹਾਸ ਦਾ ਦਿਹਾੜਾ-ਬਰਾੜ ਅਗਲੀ ਖ਼ਬਰ ਮਜ਼ਦੂਰ ਦਿਵਸ ਸਮਾਰੋਹ ਦੌਰਾਨ ਸਰਕਾਰ 'ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਲਗਾਇਆ ਦੋਸ਼ <br/>
Ad Position 24
No active advertisement