ਜ਼ੀਰਕਪੁਰ, 2 ਮਈ (ਮਨਿੰਦਰ ਸਿੰਘ)- ਬੀਤੇ ਦਿਨੀਂ ਆਈ. ਸੀ. ਐਸ. ਈ. ਬੋਰਡ ਦੇ 10ਵੀਂ ਦੇ ਆਏ ਨਤੀਜਿਆਂ 'ਚ ਜ਼ੀਰਕਪੁਰ ਦੀ ਰਿਧਿਮਾ ਗੋਇਲ ਨੇ 97.8% ਅੰਕ ਹਾਸਿਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਰਿਧਿਮਾ ਪੰਚਕੂਲਾ ਦੇ ਸੈਕਟਰ-20 ਦੇ ਸੇਂਟ ਜ਼ੇਵੀਅਰ ਸਕੂਲ ਦੀ ਵਿਦਿਆਰਥਣ ਹੈ | ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸ ਨੇ ਸਕੂਲ ਵਿਚ ਤੀਜਾ ਤੇ ਟ੍ਰਾਈਸਿਟੀ ਪੱਧਰ 'ਤੇ 15ਵਾਂ ਸਥਾਨ ਪ੍ਰਾਪਤ ਕੀਤਾ ਹੈ | ਪੰਚਕੂਲਾ ਹਾਈਟਸ ਦੇ ਪੀਰ ਮੁਛੱਲਾ ਦੀ ਰਹਿਣ ਵਾਲੀ ਰਿਧਿਮਾ ਦੇ ਪਿਤਾ ਜੈ ਪ੍ਰਕਾਸ਼ ਗੋਇਲ ਇਕ ਮਸ਼ਹੂਰ ਲੈਂਡ ਡਿਵੈਲਪਰ ਤੇ ਪ੍ਰਮੋਟਰ ਹਨ ਜਦਕਿ ਉਸ ਦੀ ਮਾਂ ਸ਼ੈਫਾਲੀ ਗੋਇਲ ਇਕ ਘਰੇਲੂ ਮਹਿਲਾ ਹੈ | ਰਿਧਿਮਾ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਤੇ ਨਿਰੰਤਰ ਮਿਹਨਤ ਨੂੰ ਦਿੱਤਾ | ਇਸ ਦੌਰਾਨ ਸਕੂਲ ਪਿ੍ੰਸੀਪਲ ਤੇ ਅਧਿਆਪਕਾਂ ਨੇ ਰਿਧਿਮਾ ਦੀ ਪ੍ਰਾਪਤੀ ਨੂੰ ਸਕੂਲ ਲਈ ਮਾਣ ਵਾਲੀ ਗੱਲ ਦੱਸਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਰਿਧਿਮਾ ਦੀ ਸਫਲਤਾ ਸ਼ਹਿਰ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਬਣ ਗਈ ਹੈ |