ਕੁਰਾਲੀ, 2 ਮਈ (ਹਰਪ੍ਰੀਤ ਸਿੰਘ)- ਸਰਕਾਰ ਵਲੋਂ ਵਿੱਢੀ ਗਈ 'ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਸ਼ਹਿਰ ਦੇ ਵਾਰਡ ਨੰਬਰ 10 ਦੇ ਸਰਕਾਰੀ ਪ੍ਰਾਇਮਰੀ ਸਕੂਲ ਚਨਾਲੋਂ (ਕੁਰਾਲੀ) ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਬੀ. ਪੀ. ਈ. ਓ. ਕਮਲਜੀਤ ਸਿੰਘ ਤੇ ਸਕੂਲ ਦੀ ਮੁੱਖ ਅਧਿਆਪਕਾ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ 'ਚ ਬਲਾਕ ਸੰਮਤੀ ਮੈਂਬਰ ਤਰਨਵੀਰ ਸਿੰਘ ਤੇ ਵਾਰਡ ਨੰਬਰ 10 ਚਨਾਲੋਂ ਦੇ ਸਾਬਕਾ ਕੌਂਸਲਰ ਬਹਾਦਰ ਸਿੰਘ ਓ. ਕੇ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਸਕੂਲ 'ਚ ਨਵੇਂ ਤਿਆਰ ਕੀਤੇ ਗਏ ਆਧੁਨਿਕ ਕਮਰੇ ਬੱਚਿਆਂ ਨੂੰ ਸਮਰਪਿਤ ਕੀਤੇ | ਤਰਨਵੀਰ ਸਿੰਘ ਅਤੇ ਬਹਾਦਰ ਸਿੰਘ ਓ.ਕੇ. ਨੇ ਕਿਹਾ ਕਿ ਦੱਸਿਆ ਕਿ ਚਨਾਲੋਂ ਸਕੂਲ ਦੇ ਵਿਕਾਸ ਲਈ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਸਰਕਾਰ ਵਲੋਂ ਜਾਰੀ ਲਗਭਗ 13 ਲੱਖ ਦੀ ਗ੍ਰਾਂਟ ਨਾਲ ਸਕੂਲ ਦੇ ਦੋ ਆਧੁਨਿਕ ਕਮਰੇ ਤਿਆਰ ਕੀਤੇ ਗਏ ਹਨ ਜੋ ਕਿ ਸਮਾਰਟ ਸਹੂਲਤਾਂ ਨਾਲ ਲੈਸ ਹਨ | ਸਾਬਕਾ ਕੌਂਸਲਰ ਚਨਾਲੋਂ ਪ੍ਰਦੀਪ ਰੂੜਾ, ਰਵਿੰਦਰ ਸਿੰਘ ਪੱਪੀ ਸਿੱਧੂ, ਸਾਬਕਾ ਕੌਂਸਲਰ ਨੰਦੀਪਾਲ ਬਾਂਸਲ, ਜੀਤਾ ਸਾਬਕਾ ਕੌਂਸਲਰ ਤੇ ਸਮਾਜ ਸੇਵੀ ਡਾ. ਅਸ਼ਵਨੀ ਕੁਮਾਰ ਤੋਂ ਇਲਾਵਾ ਸਕੂਲ ਦੀ ਹੈੱਡ ਟੀਚਰ ਰਣਜੀਤ ਕੌਰ, ਕਮਲਜੀਤ ਕੌਰ, ਅਨੂਪ ਕੌਰ, ਰਾਣੀ ਦੇਵੀ, ਰਾਮਿੰਦਰ ਕੌਰ, ਭਿੰਦਰ ਕੌਰ, ਖੇਡ ਅਫ਼ਸਰ ਸੁਖਵਿੰਦਰ ਕੌਰ ਤੇ ਸੈਂਟਰ ਇੰਚਾਰਜ ਰੁਬਲੀਨ ਕੌਰ, ਸਤਵਿੰਦਰ ਸਿੰਘ, ਵੇਦ ਪ੍ਰਕਾਸ਼, ਵਿਪਨ ਕੁਮਾਰ, ਪ੍ਰੀਤੀ, ਗੁਰਪਾਲ ਸਿੰਘ ਸਮਾਜ ਸੇਵੀ, ਸਰਪੰਚ ਬਲਜਿੰਦਰ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਬਿੱਟੂ, ਮਹਾਂ ਸਿੰਘ, ਸਰਦਾਰਾ ਸਿੰਘ, ਮਾ. ਗੁਰਨਾਮ ਸਿੰਘ, ਕੈਪਟਨ ਪ੍ਰੇਮ ਸਿੰਘ, ਮੇਘ ਰਾਜ, ਸੁਰਜੀਤ ਸਿੰਘ, ਰਘਵੀਰ ਸਿੰਘ ਘੀਰੀ, ਮਨੀ ਚਨਾਲੋਂ, ਓਮ ਪੰਚ ਅਤੇ ਸੁੱਖਾ ਚਨਾਲੋਂ ਆਦਿ ਹਾਜ਼ਰ ਸਨ |