12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨਗਰ ਨਿਗਮ ਚੋਣਾਂ ਨੂੰ ਲੈ ਕੇ ਦੀਪੇਂਦਰ ਹੁੱਡਾ ਵਲੋਂ ਪੰਚਕੂਲਾ ਦਾ ਦੌਰਾ

Ad Position 21
No active advertisement
ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪੰਚਕੂਲਾ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਆਗੂ ਦੀਪੇਂਦਰ ਹੁੱਡਾ | ਤਸਵੀਰ : ਕਪਿਲ <br/> 04-05-2026
ਪੰਚਕੂਲਾ, 3 ਮਈ (ਕਪਿਲ)- ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਦੀਪੇਂਦਰ ਹੁੱਡਾ ਵਲੋਂ ਪੰਚਕੂਲਾ ਦਾ ਦੌਰਾ ਕੀਤਾ ਗਿਆ ਅਤੇ ਕਾਂਗਰਸ ਦੀ ਮੇਅਰ ਉਮੀਦਵਾਰ ਸੁਧਾ ਭਾਰਦਵਾਜ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਈ ਗੰਭੀਰ ਦੋਸ਼ ਲਗਾਏ | ਦੀਪੇਂਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਨ ਸਭਾਵਾਂ 'ਚ 'ਟਿ੍ਪਲ ਇੰਜਣ ਸਰਕਾਰ' ਦੀ ਗੱਲ ਕਰ ਰਹੇ ਹਨ ਜਦਕਿ ਪਿਛਲੇ 12 ਸਾਲਾਂ ਤੋਂ ਟਿ੍ਪਲ ਇੰਜਣ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਰਕਾਰ ਭਿ੍ਸ਼ਟਾਚਾਰ ਦਾ ਟਿ੍ਪਲ ਇੰਜਣ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨਿਗਮਾਂ 'ਚ ਭਿ੍ਸ਼ਟਾਚਾਰ ਇੰਨਾ ਵੱਧ ਗਿਆ ਹੈ ਕਿ ਇਸ ਨੂੰ 'ਗੋਲਡ ਮੈਡਲ' ਦਿੱਤਾ ਜਾ ਸਕਦਾ ਹੈ | ਪੰਚਕੂਲਾ 'ਚ 160 ਕਰੋੜ ਰੁਪਏ ਗਾਇਬ ਹੋਣ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਾ ਤਾਂ ਭਿ੍ਸ਼ਟਾਚਾਰ ਰੁਕਿਆ ਤੇ ਨਾ ਹੀ ਜਵਾਬਦੇਹੀ ਆਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਹਰ ਨਿਗਮ 'ਚ ਘੁਟਾਲੇ ਹੋ ਰਹੇ ਹਨ ਤੇ ਠੇਕੇਦਾਰਾਂ ਦੇ ਮਾਮਲਿਆਂ ਨੂੰ ਮੰਨਿਆ ਨਹੀਂ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਗ਼ੈਰ-ਕਾਨੂੰਨੀ ਕਾਲੋਨੀਆਂ ਕੱਟਣ ਨੂੰ ਆਪਣਾ ਅਧਿਕਾਰ ਸਮਝਦੇ ਹਨ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਚਕੂਲਾ 'ਚ ਮੇਅਰ ਉਮੀਦਵਾਰ ਦਾ ਟਿਕਟ ਵੀ ਬਦਲਿਆ ਹੈ ਤੇ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਉਨ੍ਹਾਂ ਦਾ ਨਾਂਅ ਪਹਿਲਾਂ ਹੀ ਸੜਕਾਂ ਅਤੇ ਹੋਰ ਘੁਟਾਲਿਆਂ 'ਚ ਆ ਚੁੱਕਾ ਹੈ | ਸੋਨੀਪਤ ਤੇ ਅੰਬਾਲਾ ਦੇ ਉਮੀਦਵਾਰਾਂ 'ਤੇ ਵੀ ਉਨ੍ਹਾਂ ਨੇ ਸਵਾਲ ਖੜੇ ਕੀਤੇ | ਕਾਂਗਰਸ ਦੇ ਚੋਣਾਵੀਂ ਮੁੱਦਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵਿਕਾਸ ਦੀ ਰਾਹ 'ਤੇ ਲਿਜਾਣਾ, ਸਫਾਈ, ਪਾਣੀ, ਸੜਕਾਂ ਤੇ ਸੀ. ਸੀ. ਟੀ. ਵੀ. ਵਰਗੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੈ |
ਉਨ੍ਹਾਂ ਨਿਗਮਾਂ 'ਚ ਐਨ. ਡੀ. ਸੀ. ਸਰਟੀਫਿਕੇਟ, ਪ੍ਰਾਪਰਟੀ ਆਈ. ਡੀ. ਤੇ ਕਾਰਡਾਂ ਦੀ ਰਾਜਨੀਤੀ 'ਤੇ ਵੀ ਸਵਾਲ ਉਠਾਏ | ਅੰਤ 'ਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ 'ਚ ਵੋਟ ਚੋਰੀ ਨਾਲ ਨਾਲ ਸੱਤਾ ਚੋਰੀ ਵੀ ਹੋਈ ਹੈ ਤੇ ਕਾਂਗਰਸ ਲੋਕਤੰਤਰਿਕ ਢੰਗ ਨਾਲ ਆਪਣੀ ਲੜਾਈ ਲੜ ਰਹੀ ਹੈ | ਉਨ੍ਹਾਂ ਕਿਹਾ ਕਿ ਚੋਣਾਂ ਸੰਬੰਧੀ ਜ਼ਰੂਰੀ ਹੋਣ 'ਤੇ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਝੱਖੜੇ ਤੇ ਮੀਂਹ ਕਾਰਨ ਮੁਹਾਲੀ 'ਚ ਜਨ-ਜੀਵਨ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ <br/> ਅਗਲੀ ਖ਼ਬਰ 2 ਕਿੱਲੋ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ
Ad Position 24