08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੇ 'ਸਕਿੱਲ-2-ਮਾਰਕੀਟ ਹੱਬ' ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਰੀਬਨ ਕੱਟਣ ਦੀ ਰਸਮ ਅਦਾ ਕਰਦੇ ਹੋਏ ਉਪ ਕੁਲਪਤੀ ਪ੍ਰੋ. ਰੇਨੂੰ ਵਿਗ | ਨਾਲ ਰਜਿਸਟਰਾਰ ਵਾਈ.ਪੀ. ਵਰਮਾ ਅਤੇ ਹੋਰ | (ਸੱਜੇ) ਯੂਨੀਵਰਸਿਟੀ ਵਿਚ ਲੱਗੇ ਸਟਾਲਾਂ ਨੂੰ ਦੇਖਦੇ ਹੋਏ ਪ੍ਰੋ. ਰੇਨੂੰ ਵਿਗ, ਰਜਿਸਟਰਾਰ ਵਾਈ.ਪੀ. ਵਰਮਾ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 05-05-2026
ਚੰਡੀਗੜ੍ਹ, 4 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਵਲੋਂ 'ਸਕਿੱਲ-2-ਮਾਰਕੀਟ ਹੱਬ' ਦਾ ਉਦਘਾਟਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪੀ.ਯੂ. ਦੇ ਸਟੂਡੈਂਟ ਸੈਂਟਰ ਵਿਖੇ ਕਰਵਾਈ ਗਈ | ਇਸ ਵਿਚ ਪੰਜਾਬ ਭਰ ਦੇ ਐਫੀਲੀਏਟਿਡ ਕਾਲਜਾਂ ਦੇ ਵਿਦਿਆਰਥੀਆਂ ਨੇ 29 ਸਟਾਲ ਲਗਾਏ ਜਿਨ੍ਹਾਂ ਵਿਚ ਵਿਕਸਤ ਕੀਤੇ ਗਏ ਉਤਪਾਦਾਂ ਦੀ ਵੱਖ਼-ਵੱਖ ਸ਼੍ਰੇਣੀ ਪ੍ਰਦਰਸ਼ਿਤ ਕੀਤੀਆਂ ਗਈਆਂ | ਇਸ ਮੌਕੇ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਐਨ.ਈ.ਪੀ. 2020 ਦੇ ਦਿ੍ਸ਼ਟੀਕੋਣ ਨਾਲ ਮੇਲ ਖਾਂਦੀਆਂ ਹਨ ਤੇ ਵਿਦਿਆਰਥੀਆਂ ਨੂੰ ਸਵੈ-ਨਿਰਭਰਤਾ ਵੱਲ ਵਧਣ 'ਚ ਮਦਦ ਕਰ ਸਕਦੀਆਂ ਹਨ | ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦੁਆਰਾ ਵਿਕਸਤ ਉਤਪਾਦਾਂ ਨੂੰ ਯੂਨੀਵਰਸਿਟੀ ਦੇ ਸਮਾਗਮਾਂ ਦੌਰਾਨ ਯਾਦਗਾਰੀ ਚਿੰਨ੍ਹ ਵਜੋਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ | ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਨੇ ਵਿਦਿਆਰਥੀਆਂ ਨੂੰ ਗੁਣਵੱਤਾ ਤੇ ਬਾਜ਼ਾਰ ਨਾਲ ਸਬੰਧਿਤ ਉਤਪਾਦਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਪਹਿਲਕਦਮੀ ਦੇ ਵਿਹਾਰਕ ਰੁਝਾਨ ਨੂੰ ਉਜਾਗਰ ਕੀਤਾ | ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਰਵੀ ਇੰਦਰ ਸਿੰਘ ਨੇ ਪਤਵੰਤਿਆਂ ਤੇ ਭਾਗੀਦਾਰਾਂ ਦਾ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ ਇਹ ਸਕੀਮ ਤਿੰਨ-ਪੱਧਰੀ ਢਾਂਚੇ ਰਾਹੀਂ ਕੰਮ ਕਰੇਗੀ ਜਿਸ ਵਿਚ ਕਾਲਜ ਪੱਧਰੀ ਸਕਿੱਲ-2-ਮਾਰਕੀਟ ਫੋਰਮ, ਜ਼ਿਲ੍ਹਾ ਪੱਧਰੀ ਸਕਿੱਲ-2-ਮਾਰਕੀਟ ਫੋਰਮ ਤੇ ਰਾਜ ਪੱਧਰੀ ਸਕਿੱਲ-2-ਮਾਰਕੀਟ ਫੋਰਮ ਸ਼ਾਮਲ ਹਨ | ਇਸ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) 2020 ਦੇ ਲਾਗੂ ਕਰਨ ਵਿਚ ਚੁਣੌਤੀਆਂ ਤੇ ਭਵਿੱਖ ਦੀ ਯੋਜਨਾਬੰਦੀ ਵਿਸ਼ੇ 'ਤੇ ਵਿਚਾਰ ਸਾਝੇ ਕੀਤੇ | ਪ੍ਰੋਗਰਾਮ ਵਿਚ ਮਾਨਤਾ ਪ੍ਰਾਪਤ ਕਾਲਜਾਂ ਦੇ 180 ਤੋਂ ਵੱਧ ਪਿ੍ੰਸੀਪਲ ਅਤੇ ਕੋਆਰਡੀਨੇਟਰ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਅਕਾਊਾਟ ਅਫ਼ਸਰ ਨੇ ਕੀਤੀ ਖੁਦਕੁਸ਼ੀ <br/> ਅਗਲੀ ਖ਼ਬਰ ਨਿਗਮ ਕਰਮਚਾਰੀ ਹੱਤਿਆ ਮਾਮਲੇ 'ਚ ਵੱਡਾ ਖ਼ੁਲਾਸਾ, 3 ਮੁਲਜ਼ਮ ਗਿ੍ਫ਼ਤਾਰ <br/>
Ad Position 24