03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਕਿਯੂ ਏਕਤਾ ਸਿੱਧੂਪੁਰ ਦੀ ਬਲਾਕ ਖਰੜ ਇਕਾਈ ਦੀ ਚੋਣ ਹੋਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਖਰੜ, 9 ਮਈ (ਗੁਰਮੁੱਖ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਖਰੜ ਇਕਾਈ ਦੀ ਚੋਣ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਸੁਰਮੁੱਖ ਸਿੰਘ ਛੱਜੂਮਾਜਰਾ ਨੂੰ ਬਲਾਕ ਪ੍ਰਧਾਨ, ਗੁਰਿੰਦਰ ਸਿੰਘ ਮਲਕਪੁਰ ਨੂੰ ਜਨਰਲ ਸਕੱਤਰ, ਜੱਸੀ ਘੜੂੰਆਂ ਨੂੰ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਮੱਕੜਿਆਂ ਨੂੰ ਮੀਤ ਪ੍ਰਧਾਨ, ਹਰਬੰਸ ਸਿੰਘ ਰਡਿਆਲਾ ਨੂੰ ਸਕੱਤਰ, ਪੰਕਜ ਸ਼ਰਮਾ ਨਿਆਮੀਆਂ ਨੂੰ ਖ਼ਜ਼ਾਨਚੀ, ਅਵਤਾਰ ਸਿੰਘ ਛੱਜੂਮਾਜਰਾ ਨੂੰ ਪ੍ਰੈਸ ਸਕੱਤਰ ਤੇ ਸੰਤ ਸਿੰਘ ਮੱਛਲੀ ਤੇ ਗੁਰਿੰਦਰ ਸਿੰਘ ਘੜੂੰਆਂ ਨੂੰ ਸਲਾਕਹਾਰ ਚੁਣਿਆ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਦੀ ਸੂਬਾਈ ਕਮੇਟੀ ਦੇ ਸੱਦੇ 'ਤੇ ਲੈਂਡ ਮਾਰਗੇਜ਼ ਬੈਂਕ ਡੇਰਾਬੱਸੀ ਅੱਗੇ 11 ਮਈ ਤੋਂ ਧਰਨਾ ਸ਼ੁਰੂ ਕੀਤਾ ਜਾਵੇਗਾ | ਇਸੇ ਦੌਰਾਨ ਪੰਜਾਬ ਸਰਕਾਰ ਕੋਲੋਂ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਵੀ ਕੀਤੀ ਗਈ | ਮੀਟਿੰਗ ਵਿਚ ਗਿਆਨ ਸਿੰਘ ਧੜਾਕ, ਰਾਜਵੀਰ ਨੰਗਲ, ਤਰਲੋਚਨ ਸਿੰਘ ਨਡਿਆਲੀ, ਕੁਲਦੀਪ ਸਿੰਘ ਲਾਲੜੂ, ਪ੍ਰੇਮ ਸਿੰਘ ਲਾਲੜੂ, ਬੀਜਾ, ਗੁਰਮੀਤ ਸਿੰਘ ਸਿਆਊ, ਬਲਦੇਵ ਸਿੰਘ ਨਡਿਆਲੀ, ਨਾਈਬ ਸਿੰਘ, ਰਘਵੀਰ ਸਿੰਘ ਚੋਲਟਾ, ਬਲਵੀਰ ਸਿੰਘ ਭਾਗੋਮਾਜਰਾ, ਗੁਰਵਿੰਦਰ ਸਿੰਘ ਪੰਚ, ਹਰਪਾਲ ਸਿੰਘ ਘੜੂੰਆਂ, ਗੁਰਮੀਤ ਸਿੰਘ, ਰਾਜਿੰਦਰ ਸਿੰਘ ਮਜਾਤੜੀ, ਜੱਗਾ ਘੜੂੰਆਂ ਤੇ ਹਰਿੰਦਰ ਸਿੰਘ ਮਜਾਤੜੀ ਸਮੇਤ ਹੋਰ ਮੈਂਬਰ ਤੇ ਕਿਸਾਨ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪਲਾਟ ਦੀ ਅਲਾਟਮੈਂਟ ਦਾ ਵਿਵਾਦ ਭਖਿਆ <br/> ਅਗਲੀ ਖ਼ਬਰ ਪੱਛਮੀ ਬੰਗਾਲ ਵਾਂਗ ਪੰਜਾਬ ਦੇ ਲੋਕ ਵੀ ਬਦਲਾਅ ਲਈ ਤਿਆਰ-ਗਿੱਲ <br/>
Ad Position 24