04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੋਕ ਹਿੱਤ ਮਿਸ਼ਨ ਵਲੋਂ ਜਥੇਬੰਦੀ ਦੀ ਮਜ਼ਬੂਤੀ ਤੇ ਇਲਾਕੇ ਦੀਆਂ ਮੁਸ਼ਕਿਲਾਂ ਸੰਬੰਧੀ ਸੱਦੀ ਗਈ ਭਰਵੀਂ ਇਕੱਤਰਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਮਾਜਰੀ, 9 ਮਈ (ਕੁਲਵੰਤ ਸਿੰਘ ਧੀਮਾਨ)- ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਵਲੋਂ ਜਥੇਬੰਦੀ ਦੀ ਮਜ਼ਬੂਤੀ ਅਤੇ ਇਲਾਕੇ ਦੀਆਂ ਮੁਸ਼ਕਿਲਾਂ ਸੰਬੰਧੀ ਭਰਵੀਂ ਇਕੱਤਰਤਾ ਸੱਦੀ ਗਈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਪਰਮਜੀਤ ਸਿੰਘ ਪੰਮੀ, ਭਗਤ ਸਿੰਘ ਭਗਤਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ, ਸਰਬਜੀਤ ਸਿੰਘ ਫ਼ਿਰੋਜ਼ਪੁਰ, ਦਰਸ਼ਨ ਸਿੰਘ ਖੇੜਾ ਤੇ ਕੁਲਵੰਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਅਧੀਨ ਹਲਕੇ ਅੰਦਰ ਸਰਕਾਰੀ ਵਿਭਾਗਾਂ 'ਚ ਰਿਸ਼ਵਤ ਕਾਰਨ ਕੰਮਕਾਜ਼ ਪੱਖੋਂ ਲੋਕ ਖੱਜਲ੍ਹ-ਖੁਆਰ ਹੋ ਰਹੇ ਹਨ | ਇਸ ਲਈ ਅਗਲੇ ਦਿਨਾਂ ਅੰਦਰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮਿਸ਼ਨ ਦੀ ਟੀਮ ਵਿਸ਼ੇਸ਼ ਤੌਰ 'ਤੇ ਸਿਆਲਬਾ ਬੈਂਕ ਘੁਟਾਲੇ, ਮਾਜਰਾ, ਮੁੱਲਾਂਪੁਰ ਤੇ ਕੁਰਾਲੀ ਦੇ ਬਿਜਲੀ ਗਰਿੱਡਾਂ ਤੇ ਪਟਵਾਰੀਆਂ ਸੰਬੰਧੀ ਸਬ-ਤਹਿਸੀਲ ਮਾਜਰੀ ਸਮੇਤ ਹੋਰ ਸੰਬੰਧਿਤ ਵਿਭਾਗਾਂ ਦੇ ਅਫ਼ਸਰਾਂ ਨਾਲ ਮੁਲਾਕਾਤ ਕਰੇਗੀ | ਇਸ ਤੋਂ ਬਾਅਦ ਜੇਕਰ ਸੰਬੰਧਿਤ ਕੰਮਾਂ/ਸਮੱਸਿਆਵਾਂ ਬਾਰੇ ਅਮਲ ਸ਼ੁਰੂ ਨਾ ਹੋਇਆ ਤਾਂ ਮਿਸ਼ਨ ਤਿੱਖਾ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕਰੇਗਾ | ਇਸੇ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ਕੇ ਮਿਸ਼ਨ 'ਚ ਸ਼ਾਮਿਲ ਹੋਏ ਭਾਈ ਰਜਿੰਦਰ ਸਿੰਘ ਪੜੌਲ ਤੇ ਦਰਸ਼ਨ ਸਿੰਘ ਕੰਸਾਲਾ ਨੂੰ ਜਥੇਬੰਦੀ 'ਚ ਅਹੁਦਾ ਦਿੱਤਾ ਗਿਆ | ਅੰਤ 'ਚ ਭਾਈ ਹਰਜੀਤ ਸਿੰਘ ਹਰਮਨ ਨੇ ਇਕੱਤਰਤਾ 'ਚ ਪੁੱਜੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਭਾਈ ਰਾਮ ਸਿੰਘ ਅਭੀਪੁਰ, ਬਲਵਿੰਦਰ ਸਿੰਘ ਰੰਗੂਆਣਾ, ਬਹਾਦਰ ਸਿੰਘ ਮੁੰਧੋਂ, ਬਲਿਹਾਰ ਸਿੰਘ ਮੁੰਧੋਂ, ਤੇਜਿੰਦਰ ਸਿੰਘ ਨਗਲੀਆਂ, ਬਹਾਦਰ ਸਿੰਘ ਚਾਹੜ ਮਾਜਰਾ, ਤਰਲੋਚਨ ਸਿੰਘ ਕਰਤਾਰਪੁਰ, ਗੁਰਦੀਪ ਸਿੰਘ ਹੁਸ਼ਿਆਰਪੁਰ, ਅਮਰ ਸਿੰਘ ਮਹਿਰਮਪੁਰ, ਸਰਬਜੀਤ ਸਿੰਘ ਸੰਗਤਪੁਰਾ, ਸਾਧੂ ਸਿੰਘ ਸੰਗਤਪੁਰਾ, ਬਲਵੀਰ ਸਿੰਘ ਨੱਗਲ ਫੈਜ਼ਗੜ੍ਹ, ਕੁਲਵੰਤ ਸਿੰਘ ਬੂਥਗੜ੍ਹ, ਨਿਰਮਲ ਸਿੰਘ ਮੁੰਡੀ ਖਰੜ, ਦਵਿੰਦਰ ਸਿੰਘ ਪੜੌਲ, ਸੋਨੀ, ਸੇਠੀ, ਤਰਵਿੰਦਰ ਦੁਸਾਰਨਾ, ਤਰਲੋਚਨ ਸਿੰਘ ਖੈਰਪੁਰ, ਬਿੰਦਾ ਬੜੌਦੀ, ਸੁਰਿੰਦਰ ਸਿੰਘ ਮਾਣਕਪੁਰ, ਰਿੰਕੂ ਮਾਣਕਪੁਰ, ਵਿੱਕੀ ਸਲੇਮਪੁਰ, ਸੋਨੀ ਝਿੰਗੜਾਂ, ਲਾਲਾ ਸਲੇਮਪੁਰ ਤੇ ਡਾ. ਰਵਿੰਦਰ ਸਿੰਘ ਮੋਰਿੰਡਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਾਰਐਵਰ ਸਪਾ ਸੈਂਟਰ 'ਤੇ ਛਾਪੇਮਾਰੀ ਦੌਰਾਨ ਫ਼ਰਾਰ ਹੋਇਆ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਡੇਰਾਬੱਸੀ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪਲਾਟ ਦੀ ਅਲਾਟਮੈਂਟ ਦਾ ਵਿਵਾਦ ਭਖਿਆ <br/>
Ad Position 24