08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੀ. ਐਚ. ਸੀ. ਘੜੂੰਆਂ ਵਿਖੇ ਕੁਆਲਟੀ ਐਸ਼ੋਰੈਂਸ ਪ੍ਰਮਾਣਿਤ ਸਿਹਤ ਕੇਂਦਰਾਂ ਤੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ <br/>

Ad Position 21
No active advertisement
ਅਜੀਤ ਡੈਸਕ 12-05-2026
ਖਰੜ, 11 ਮਈ (ਜੰਡਪੁਰੀ)- ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਹ ਪ੍ਰੋਗਰਾਮ ਬਲਾਕ ਘੜੂੰਆਂ ਦੇ ਉਨ੍ਹਾਂ ਸਿਹਤ ਕੇਂਦਰਾਂ ਦੇ ਸਟਾਫ਼ ਨੂੰ ਸਨਮਾਨਿਤ ਕਰਨ ਲਈ ਰੱਖਿਆ ਗਿਆ ਸੀ ਜਿਨ੍ਹਾਂ ਨੇ ਕੌਮੀ ਪੱਧਰ 'ਤੇ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਪ੍ਰਮਾਣੀਕਰਨ ਹਾਸਿਲ ਕਰਕੇ ਮਿਆਰੀ ਸਿਹਤ ਸੇਵਾਵਾਂ 'ਚ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੂੰ ਉਨ੍ਹਾਂ ਦੇ ਨਿਰੰਤਰ ਸਹਿਯੋਗ ਲਈ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਇਸ ਦੌਰਾਨ ਬਲਾਕ ਦੇ ਸਨਮਾਨਿਤ ਕੀਤੇ ਗਏ ਕੇਂਦਰਾਂ 'ਚ ਆਯੁਸ਼ਮਾਨ ਅਰੋਗਿਆ ਕੇਂਦਰ ਬੱਤਾ, ਦੇਵੀਨਗਰ, ਚੰਦੋਂ, ਨਵਾਂ ਸ਼ਹਿਰ ਬਡਾਲਾ, ਕੁਰੜੀ ਤੇ ਗੜਾਂਗਾ ਸ਼ਾਮਿਲ ਸਨ | ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਿਤੂ, ਜ਼ਿਲ੍ਹਾ ਟੀਮ ਤੋਂ ਰੁਪਿੰਦਰ ਕੌਰ ਤੇ ਬਲਾਕ ਨੋਡਲ ਅਫ਼ਸਰ ਡਾ. ਹਰਦੀਪ ਕੌਰ ਨੂੰ ਵੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਯੋਗਦਾਨ ਲਈ ਟਰਾਫੀਆਂ ਤੇ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਐਸ. ਐਮ. ਓ. ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ | ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਜ਼ਨ ਤਹਿਤ ਹਰ ਪੇਂਡੂ ਖੇਤਰ 'ਚ ਇਨ੍ਹਾਂ ਕੇਂਦਰਾਂ ਰਾਹੀਂ ਵਿਸ਼ਵ-ਪੱਧਰੀ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਪਰਮਿੰਦਰ ਸਿੰਘ, ਡਾ. ਸਰੋਜ, ਡਾ. ਰਮਨ, ਬੀ. ਈ. ਈ. ਬਲਜਿੰਦਰ ਸਿੰਘ, ਸਾਹਿਲ ਸੁਖੇਰਾ, ਸਟਾਫ਼ ਨਰਸ ਅਮਨਿੰਦਰ ਕੌਰ ਤੇ ਰਿਸ਼ਮਜੀਤ ਕੌਰ ਸਮੇਤ ਬਲਾਕ ਦੇ ਸਮੁੱਚੇ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ 'ਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਲੋਂ ਸਕੂਲ 'ਚ ਕਾਊਾਸਲਿੰਗ ਵਰਕਸ਼ਾਪ ਅਗਲੀ ਖ਼ਬਰ ਨਗਰ ਕੌਂਸਲ ਅਮਲੋਹ ਦੇ ਸਫ਼ਾਈ ਸੇਵਕਾਂ ਨੂੰ 'ਆਪ' ਸਰਕਾਰ ਤੁਰੰਤ ਪੱਕਾ ਕਰੇ-ਰਾਜੂ ਖੰਨਾ
Ad Position 24