08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡੇਰਾਬੱਸੀ ਅਤੇ ਜ਼ੀਰਕਪੁਰ ਵਿਖੇ 'ਆਪ' ਕੋਲ ਵੋਟਾਂ 'ਚ ਖੜ੍ਹੇ ਕਰਨ ਲਈ ਉਮੀਦਵਾਰ ਵੀ ਨਹੀਂ : ਗੁਰਦਰਸ਼ਨ ਸਿੰਘ ਸੈਣੀ <br/>

Ad Position 21
No active advertisement
ਅਜੀਤ ਡੈਸਕ 12-05-2026
ਡੇਰਾਬੱਸੀ, 11 ਮਈ (ਗੁਰਮੀਤ ਸਿੰਘ)-ਨਗਰ ਕੌਂਸਲ ਚੋਣਾਂ 'ਚ ਡੇਰਾਬੱਸੀ ਦੇ 19 ਵਾਰਡਾਂ 'ਚ ਆਮ ਆਦਮੀ ਪਾਰਟੀ (ਆਪ) ਕੋਲ ਵੋਟਾਂ 'ਚ ਖੜ੍ਹੇ ਕਰਨ ਲਈ ਯੋਗ ਉਮੀਦਵਾਰ ਵੀ ਨਹੀਂ ਹਨ, ਜਿਸ ਕਰਕੇ ਵਾਰਡਾਂ ਨੂੰ ਬਦਲ ਕੇ ਵੋਟਾਂ ਦਾ ਹੇਰ-ਫੇਰ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਡੇਰਾਬੱਸੀ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਅਤੇ ਮੁਕੇਸ਼ ਗਾਂਧੀ ਨੇ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਵੱਖ-ਵੱਖ ਵਾਰਡਾਂ 'ਚ ਇਕੋ ਪਰਿਵਾਰ ਦੇ ਦੋ-ਦੋ ਮੈਂਬਰਾਂ ਨੂੰ ਉਮੀਦਵਾਰ ਬਣਾ ਕੇ ਉਤਾਰਿਆ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ 'ਆਪ' ਨੂੰ ਆਪਣੀ ਹਾਰ ਸਾਫ਼ ਦਿਖਾਈ ਦੇ ਰਹੀ ਹੈ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੇਰਾਬੱਸੀ ਦੇ ਨਾਲ ਜ਼ੀਰਕਪੁਰ 'ਚ ਵੀ ਆਮ ਆਦਮੀ ਪਾਰਟੀ ਦਾ ਇਹੀ ਹਾਲ ਹੈ | ਇਸੇ ਕਰਕੇ 'ਆਪ' ਨੇ ਡੇਰਾਬੱਸੀ ਅਤੇ ਜ਼ੀਰਕਪੁਰ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਵੋਟ ਧੋਖਾਧੜੀ ਕੀਤੀ ਹੈ | ਉਨ੍ਹਾਂ ਕਿਹਾ ਕਿ ਡੇਰਾਬੱੱਸੀ ਹਲਕੇ ਸਮੇਤ ਪੂਰੇ ਪੰਜਾਬ 'ਚ ਭਾਜਪਾ ਦਾ ਪਰਿਵਾਰ ਦਿਨ-ਬਾ-ਦਿਨ ਵਧ ਰਿਹਾ ਹੈ | ਡੇਰਾਬੱਸੀ ਹਲਕੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਇਥੇ ਵਿਕਾਸ ਦੇ ਨਾਂਅ 'ਤੇ ਸਿਰਫ਼ ਮਸ਼ਹੂਰੀ 'ਤੇ ਪੈਸਾ ਖ਼ਰਚਿਆ ਗਿਆ ਹੈ, ਪਰ ਹਕੀਕਤ 'ਚ ਡੇਰਾਬੱਸੀ ਬਹੁਤ ਪਛੜ ਚੁੱਕਾ ਹੈ | ਭਾਜਪਾ ਦੇ ਹੱਥ 'ਚ ਡੇਰਾਬੱਸੀ ਦੀ ਵਾਗਡੋਰ ਆਉਣ 'ਤੇ ਅਸਲ ਵਿਕਾਸ ਹੋਵੇਗਾ, ਜਿਸ ਨੂੰ ਲੋਕ ਖ਼ੁਦ ਮਹਿਸੂਸ ਕਰਨਗੇ | ਉਨ੍ਹਾਂ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਨਗਰ ਕੌਂਸਲ ਦਫ਼ਤਰਾਂ ਅਤੇ ਤਹਿਸੀਲ ਨੂੰ ਭਿ੍ਸ਼ਟਾਚਾਰ ਦੇ ਅੱਡੇ ਕਰਾਰ ਦਿੰਦਿਆਂ ਕਿਹਾ ਕਿ ਇਥੇ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਵੋਟਰ ਲਿਸਟਾਂ 'ਚ ਸੁਧਾਰ ਕਰਨ ਲਈ ਦਿੱਤੇ ਇਤਰਾਜਾਂ 'ਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ, ਲਿਹਾਜ਼ਾ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ | ਇਸ ਮੌਕੇ ਭਾਜਪਾ ਆਗੂ ਐਡਵੋਕੇਟ ਵਿਕਰਾਂਤ ਪਵਾਰ, ਸ਼ਿਵ ਕੁਮਾਰ ਟੋਨੀ ਸੈਣੀ ਤੇ ਹਰਪ੍ਰੀਤ ਸਿੰਘ ਟਿੰਕੂ ਸਮੇਤ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ 'ਚ ਰਜਿਸਟਰੀ ਕਲਰਕ ਨੂੰ ਵੱਡੀ ਰਾਹਤ, ਐੱਫ. ਆਈ. ਆਰ. ਰੱਦ ਅਗਲੀ ਖ਼ਬਰ 4161 ਮਾਸਟਰ ਕਾਡਰ ਭਰਤੀ ਦੀਆਂ ਸੂਚੀਆਂ ਰੀ-ਕਾਸਟ ਕਰਨ ਕਰਕੇ ਪ੍ਰਭਾਵਿਤ ਹੋ ਰਹੇ ਅਧਿਆਪਕਾਂ ਵਲੋਂ ਧਰਨਾ
Ad Position 24